ਬੀਬੀ ਜਗੀਰ ਕੌਰ ਦੀ ਲੜਕੀ ਦੇ ਕਤਲ ਕੇਸ ਸਬੰਧਤ ਹੁਣ ਜਗੀਰ ਕੌਰ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਕਿਉਂਕਿ ਇਸ ਮਾਮਲੇ ‘ਚ ਮ੍ਰਿਤਕ ਲੜਕੀ ਦੇ ਘਰਵਾਲੇ ਕਮਲਜੀਤ ਸਿੰਘ ਨੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਸ ਅਪੀਲ ਨੂੰ ਮਨਜ਼ੂਰ ਕਰ ਲਿਆ।
ਦੱਸਣਯੋਗ ਹੈ ਹਾਈਕੋਰਟ ਨੇ ਸਬੂਤਾਂ ਦੀ ਘਾਟ ਦੇ ਚਲਦਿਆਂ ਜਗੀਰ ਕੌਰ ਨੂੰ ਇਸ ਕੇਸ ਚੋਂ ਬਰੀ ਕਰ ਦਿੱਤਾ ਸੀ। ਜਗੀਰ ਕੌਰ ਜੋ ਸ਼੍ਰੌਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਕਈ ਵਾਰ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਚੁੱਕੇ ਨੇ।
ਸੀਬੀਆਈ ਕੋਰਟ ਪਟਿਆਲਾ ਦੀ ਅਦਾਲਤ ਨੇ 2012 ‘ਚ ਬੀਬੀ ਜਗੀਰ ਕੌਰ ਨੂੰ ਸਜ਼ਾ ਸੁਣਾਈ ਸੀ ਜਿਸ ‘ਤੇ ਜਗੀਰ ਕੌਰ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ ਤੇ ਹਾਈਕੋਰਟ ਨੇ ਸਥਾਨਕ ਸੀਬੀਆਈ ਦੀ ਅਦਾਲਤ ਦੇ ਫੈਸਲੇ ਨੂੰ ਪਲਟ ਕੇ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਸੀ।