ਫ਼ਿਲਮ ‘ਬਾਹੁਬਲੀ’ ਅਦਾਕਾਰ ਪ੍ਰਭਾਸ ਦੀ ਫਿਲਮ ਸਾਹੋ ਦਾ ਸ਼ਾਨਦਾਰ ਟੀਜ਼ਰ ਸਾਹਮਣੇ ਆਇਆ ਹੈ। ਇਸ ਫਿਲਮ ‘ਚ ਪ੍ਰਭਾਸ ਦੇ ਨਾਲ ਸ਼ਰਧਾ ਕਪੂਰ ਲੀਡ ਰੋਲ ‘ਚ ਹੈ। ਫਿਲਮ ਦੇ ਟੀਜ਼ਰ ਨੂੰ ਹਿੰਦੀ ਦੇ ਨਾਲ ਹੀ ਤਾਮਿਲ, ਤੇਲਗੂ ਤੇ ਮਲਿਆਲਮ ਭਾਸ਼ਾ ‘ਚ ਸ਼ੇਅਰ ਕੀਤਾ ਗਿਆ ਹੈ।
ਸ਼ਰਧਾ ਕਪੂਰ ਨੇ ਫਿਲਮ ਦੇ ਇਸ ਟੀਜ਼ਰ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਟੀਜ਼ਰ ਦੀ ਸ਼ੁਰੂਆਤ ਸ਼ਰਧਾ ਕਪੂਰ ਦੇ ਰੋਮਾਂਟਿਕ ਅੰਦਾਜ਼ ਤੋਂ ਸ਼ੁਰੂ ਹੁੰਦੀ ਹੈ, ਪਰ ਹਰ ਫਰੇਮ ਦੇ ਨਾਲ ਇਹ ਐਕਸ਼ਨ ਸਿਕੂਐਂਸ ‘ਚ ਬਦਲਦੀ ਜਾਂਦੀ ਹੈ। ਟੀਜ਼ਰ ਨੂੰ ਵੇਖ ਕੇ ਸਾਫ਼ ਪਤਾ ਚਲਦਾ ਹੈ ਕਿ ਇਹ ਫਿਲਮ ਹਾਈ ਟੈਕ ਐਕਸ਼ਨ ਸੀਨਸ ਨਾਲ ਲੈਸ ਹੋਵੇਗੀ। ਦੋਵਾਂ ਟੀਜ਼ਰ ‘ਚ ਧਮਾਕੇਦਾਰ ਐਂਟਰੀ ਦੇ ਨਾਲ – ਨਾਲ ਧਮਾਕੇਦਾਰ ਐਕਸ਼ਨ ਸੀਨਸ ਕਰਦੇ ਵਿੱਖ ਰਹੇ ਹਨ।
ਟੀਜ਼ਰ ਦੀ ਸ਼ੁਰੂਆਤ ‘ਚ ਪਹਿਲਾਂ ਸ਼ਰਧਾ ਦੀ ਐਂਟਰੀ ਹੁੰਦੀ ਹੈ, ਉਥੇ ਹੀ ਅਗਲੇ ਹੀ ਪਲ ਉਹ ਪ੍ਰਭਾਸ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆਉਂਦੀ ਹੈ। ਟੀਜ਼ਰ ‘ਚ ਇਸ ਰੋਮਾਂਟਿਕ ਪਲ ਦੇ ਖਤਮ ਹੁੰਦੇ ਹੀ ਐਕਸ਼ਨ ਦੀ ਭਰਮਾਰ ਵਿਖਾਈ ਦੇਣ ਲੱਗਦੀ ਹੈ। ਇੱਕ ਤੋਂ ਬਾਅਦ ਇੱਕ ਫਾਇਟ ਸੀਨ ਆਉਂਦੇ ਹਨ ਪ੍ਰਭਾਸ ਦਮਦਾਰ ਲੁੱਕ ‘ਚ ਕਦੇ ਬਾਇਕ ‘ਤੇ ਤਾਂ ਕਦੇ ਕਾਰ ਦੇ ਨਾਲ ਸਟੰਟ ਕਰਦੇ ਨਜ਼ਰ ਆ ਰਹੇ ਹਨ।