ਸੁਨਾਮ: ਫਤਹਿਵੀਰ ਨੂੰ ਬਚਾਉਣ ਲਈ ਮਿਸ਼ਨ ਨੂੰ ਕਰੀਬ 90 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਨ੍ਹਾਂ ਘੰਟਿਆਂ ‘ਚ ਐਨਡੀਆਰਐਫ ਅਤੇ ਕੁਝ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਫਤਹਿਵੀਰ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਫਤਹਿਵੀਰ ਨੂੰ ਬਚਾਉਣ ਲਈ ਉਸ ਬੋਰ ਦੇ ਬਰਾਬਰ ‘ਤੇ ਇੱਕ ਹੋਰ ਬੋਰ ਕੀਤਾ ਗਿਆ ਹੈ।
ਜਿਸ ਰਾਹੀਂ ਐਨਡੀਆਰਐਫ ਦੇ ਜਵਾਨ ਅਤੇ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਫਤਹਿਵੀਰ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰ 5 ਦਿਨ ਬੀਤ ਜਾਣ ਦੇ ਬਾਅਦ ਵੀ ਪ੍ਰਸ਼ਾਸਨ ਦੇ ਹੱਥ ਖਾਲੀ ਦੇ ਖਾਲੀ ਨਜ਼ਰ ਆ ਰਹੇ ਨੇ ਜਿਸ ਨਾਲ ਪ੍ਰਸ਼ਾਸਨ ਦੀ ਕਾਰਗੁਜਾਰੀ ‘ਤੇ ਸਵਾਲ ਉੱਠ ਰਹੇ ਨੇ ਇਹ ਕਾਰਨ ਐ ਕਿ ਲੋਕਾਂ ਦਾ ਗੁੱਸਾ ਫੁੱਟਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ।
ਇੱਥੇ ਹੀ ਬੀਤੀ ਰਾਤ ਲੋਕਾਂ ਵਲੋਂ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ, ਹੁਣ ਇੱਕ ਵਾਰ ਫਿਰ ਲੋਕ ਪੰਜਾਬ ਸਰਕਾਰ ਖਿਲਾਫ ਰੋਸ਼ ਜਤਾ ਰਹੇ ਰਹੇ ਹਨ। ਲੋਕਾਂ ਇਲਜ਼ਾਮ ਕੀ ਸਰਕਾਰ ਨੇ ਫਤਿਹਵੀਰ ਨੂੰ ਬਚਾਉਣ ਲਈ ਕੋਈ ਸਖਤ ਕਦਮ ਨਹੀਂ ਚੁੱਕਿਆ ਇਸ ਦੌਰਾਨ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੈ ਫਤਹਿਵੀਰ ਨੂੰ ਬਾਹਰ ਕੱਢਦਿਆਂ ਹੀ ਉਸ ਨੂੰ ਜਿਹੜੀ ਮੁੱਢਲੀ ਸਹਾਇਤਾ ਦਿੱਤੀ ਜਾਣੀ ਹੈ ਉਸ ਦੀਆਂ ਵੀ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਚੁਕੀਆਂ ਨੇ ਸੁਰੱਖਿਆ ਦੇ ਮੁੱਦੇਨਜ਼ਰ ਵੱਡੀ ਗਿਣਤੀ ਸੁਰੱਖਿਆ ਬਲਾਂ ਤਾਇਨਾਤ ਕੀਤੇ ਗਏ ਨੇ ਦੱਸ ਦਈਏ ਕਿ ਫਤਹਿਵੀਰ ਦਾ ਅੱਜ ਜਨਮ ਦਿਨ ਵੀ ਐ,, ਲੋਕ ਫਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਨੇ…