ਖਡੂਰ ਸਾਹਿਬ / ਜਲੰਧਰ: ਲੋਕ ਸਭਾ ਚੌਣਾ ਦਾ ਸਿਆਸੀ ਆਖਾੜਾ ਪੂਰੀ ਤਰ੍ਹਾਂ ਸੱਜ ਗਿਆ ਹੈ ਤੇ ਲੀਡਰਾਂ ਵਲੋਂ ਇੱਕ ਦੂਜੇ ‘ਤੇ ਜੰਮ ਕੇ ਦੂਸ਼ਣਬਾਜੀ ਕੀਤੀ ਜਾ ਰਹੀ ਹੈ। ਲੋਕ ਸਭਾ ਹਲਕਾ ਖਡੂਰ ਸਹਿਬ ਤੋ ਕਾਂਗਰਸ ਪਾਰਟੀ ਦੇ ਉਮੀਦਾਵਾਰ ਜਸਬੀਰ ਸਿੰਘ ਡਿੰਪਾ ਲਈ, ਮੁੱਖ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਕਰਨ ਪਹੁੰਚੇ ਜਿੱਥੇ ਕੈਪਟਨ ਨੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ ਨੇ ਉਨ੍ਹਾਂ ਬੇਅਦਬੀ ਤੇ ਗੋਲੀ ਕਾਂਡ ਬਾਰੇ ਬੋਲਦਿਆ ਕਿਹਾ ਕਿ ਕੋਈ ਵੀ ਦੋਸ਼ੀ ਬਖਸਾਇਆ ਨਹੀਂ ਜਾਵੇਗਾ ਅਸੀ ਸਾਰਿਆਂ ਨੂੰ ਜੇਲ੍ਹ ਭੇਜ ਕੇ ਹੱਟਾਂਗੇ।
ਉਧਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਲੰਧਰ ‘ਚ ਚਰਨਜੀਤ ਸਿੰਘ ਅਟਵਾਲ ਦੇ ਹੱਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ, ਜਿੱਥੇ ਸੁਖਬੀਰ ਨੇ ਕੈਪਟਨ ਨੂੰ ਲਲਕਾਰਿਆ ਹੈ ਉਨ੍ਹਾਂ ਕਿਹਾ ਕਿ ਅਸੀ ਜੇਲ੍ਹ ਅੰਦਰ ਕਰਨ ਦੀਆਂ ਧਮਕੀਆਂ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਦਾਰੂ ਪੀ ਕੇ ਪਿਆ ਰਹਿੰਦਾ ਹੈ। ਉਨ੍ਹਾਂ ਕੈਪਟਨ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ‘ਤੇ ਵੀ ਵੱਡੇ ਸਵਾਲ ਚੁੱਕੇ। ਟਕਸਾਲੀਆਂ ਦੀ ਬਗਾਵਤ ਮਗਰੋਂ ਸੁਖਬੀਰ ਬਾਦਲ ਨੇ ਹੁਣ ਫਿਰ ਦੁਹਰਾਇਆ ਕਿ ਅਕਾਲੀ ਦਲ, ਸੁਖਬੀਰ ਜਾਂ ਬਾਦਲ ਦੀ ਜਾਇਦਾਦ ਨਹੀਂ।
ਜਿਵੇਂ-ਜਿਵੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ , ਉਸੇ ਤਰ੍ਹਾਂ ਲੀਡਰਾਂ ਵਿਚਕਾਰ ਜ਼ੁਬਾਨੀ ਜੰਗ ਵੀ ਤੇਜ਼ ਹੁੰਦੀ ਜਾ ਰਹੀ ਹੈ ਇਹਨਾਂ ਚੋਣਾਂ ਇੱਕ ਵਾਰ ਫਿਰ ਬੇਅਦਬੀ ਤੇ ਗੋਲੀ ਕਾਂਡ ਦਾ ਮੁੱਦਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।