ਅਕਸ਼ੈ ਕੁਮਾਰ ਦੀ ਫਿਲਮ ਟਾਇਲਟ ਇੱਕ ਪ੍ਰੇਮ ਕਥਾ ਦੀ ਅਦਾਕਾਰਾ ਭੂਮੀ ਪੇਡਨੇਕਰ ਇਨ੍ਹਾਂ ਦਿਨਾਂ ‘ਚ ਆਪਣੀ ਅਪਕਮਿੰਗ ਫਿਲਮ ‘ਸਾਂਡ ਦੀ ਅੱਖ’ ਵਿੱਚ ਵਿਅਸਤ ਹਨ। ਖਬਰ ਹੈ ਕਿ ਸ਼ੂਟਿੰਗ ਦੇ ਦੌਰਾਨ ਪ੍ਰਾਸਥੇਟਿਕ ਦੇ ਕਾਰਨ ਉਨ੍ਹਾਂ ਦਾ ਚਿਹਰਾ ਜਲ ਗਿਆ ਹੈ ਨਾਲ ਹੀ ਚਹਿਰੇ ‘ਤੇ ਕੁੱਝ ਛਾਲੇ ਵੀ ਪੈ ਗਏ ਹਨ। ਭੂਮੀ ਦੀ ਪੀਆਰ ਟੀਮ ਨੇ ਉਨ੍ਹਾਂ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਚਹਿਰੇ ਦੀ ਹਾਲਤ ਸਾਫ਼ ਤੌਰ ‘ਤੇ ਵੇਖੀ ਜਾ ਸਕਦੀ ਹੈ ।
ਦੱਸ ਦੇਈਏ ਕਿ ਬਾਲੀਵੁੱਡ ‘ਚ ਅਦਾਕਾਰਾ ਆਪਣੀ ਖੂਬਸੂਰਤੀ ਦੇ ਦਮ ‘ਤੇ ਹੀ ਦਸਤਕ ਦੇ ਪਾਂਦੀਆਂ ਹਨ। ਇਧਰ ਭੂਮੀ ਚਮੜੀ ਮਾਹਰ ਤੋਂ ਸਲਾਹ ਲੈ ਸ਼ੂਟਿੰਗ ਜਾਰੀ ਕੀਤੀ ਹੋਈ ਹੈ। ਅਦਾਕਾਰਾ ਨੇ ਅਜਿਹਾ ਇਸ ਲਈ ਕੀਤਾ ਹੈ ਤਾਂਕਿ ਫਿਲਮ ਦੀ ਸ਼ੂਟਿੰਗ ਸ਼ਡਿਊਲ ਪ੍ਰਭਾਵਿਤ ਨਾ ਹੋਵੇ। ਫਿਲਮ ਵਿੱਚ ਭੂਮੀ ਦਾ ਕਿਰਦਾਰ ਚੰਦਰੋ ਤੋਮਰ ਦਾ ਹੈ ਜੋ ਆਪਣੀ ਭੈਣ ਪ੍ਰਕਾਸ਼ੀ ( ਤਾਪਸੀ ਪੰਨੂ ) ਦੇ ਨਾਲ ਦੁਨੀਆ ਦੀ ਸਭ ਤੋਂ ਵੱਧ ਉਮਰ ਵਾਲੀ ਸ਼ਾਰਪਸ਼ੂਟਰ ਹਨ।
ਫਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਵਿੱਚ ਹੋ ਰਹੀ ਹੈ ਜਿੱਥੇ ਤੇਜ ਗਰਮੀ ਵਿੱਚ ਅੱਠ ਘੰਟੇ ਤੱਕ ਸ਼ੂਟ ਕਰਨਾ ਹੁੰਦਾ ਹੈ। ਇਸ ਦੌਰਾਨ ਤਿੰਨ ਘੰਟੇ ਉਨ੍ਹਾਂ ਦੇ ਮੇਕਅੱਪ ਵਿੱਚ ਵੀ ਲੱਗਦੇ ਹਨ। ਚਮੜੀ ਸਬੰਧੀ ਪਰੇਸ਼ਾਨੀ ਨੂੰ ਭੂਮੀ ਨਜ਼ਰਅੰਦਾਜ ਕਰਦੀ ਰਹੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਫਿਲਮ ਵਿੱਚ ਕੋਈ ਅੜਚਨ ਆਵੇ।
ਭੂਮੀ ਦੀ ਟੀਮ ਨੇ ਦੱਸਿਆ ਫਿਲਮ ਦਾ ਮੇਕਅੱਪ ਬਹੁਤ ਹੀ ਚੁਣੋਤੀ ਭਰਪੂਰ ਹੈ ਲੇਟੈਕਸ ਅਤੇ ਚਿਪਕਣ ਵਾਲੇ ਰਸਾਇਣਾਂ ਦਾ ਮਿਸ਼ਰਣ ਅਭੀਨੇਤਰੀਆਂ ‘ਤੇ ਹਰ ਰੋਜ਼ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਸਕਰੀਨ ‘ਤੇ ਦੋ ਬਜ਼ੁਰਗ ਔਰਤਾਂ ਦੀ ਤਰ੍ਹਾਂ ਨਜ਼ਰ ਆਉਣ ਦੀ ਜ਼ਰੂਰਤ ਹੈ। ਅਦਾਕਾਰਾ ਨੇ ਇਸ ਤੋਂ ਪਹਿਲਾਂ ਵੀ ਆਪਣੀ ਚਮੜੀ ਜਲਨ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ।