ਬ੍ਰਾਸੀਲੀਆ: ਇੱਕ ਮਹਿਲਾ ਸਾਂਸਦ ਨੂੰ ਸੰਸਦ ਵਿਚ ਛੋਟੀ ਡਰੈਸ ਪਹਿਨਣ ਦੇ ਚਲਦੇ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਨਿਸ਼ਾਨਾ ਬਣਾਇਆ ਹੈ। ਕੁਝ ਲੋਕਾਂ ਦੀ ਹਿੰਮਤ ਤਾਂ ਇਸ ਹੱਦ ਤੱਕ ਵੱਧ ਗਈ ਜਦੋਂ ਉਨ੍ਹਾਂ ਨੇ ਸਾਂਸਦ ਨੂੰ ਬਲਾਤਕਾਰ ਦੀ ਧਮਕੀ ਤੱਕ ਦੇ ਦਿੱਤੀ। ਮਾਮਲਾ ਬ੍ਰਾਜ਼ੀਲ ਦਾ ਹੈ ਜਿਥੇ ਮਹਿਲਾ ਸਾਂਸਦ ਏਨਾ ਪਾਉਲਾ ਲੋਅ – ਕਟ ਡਰੈਸ ਪਾ ਕੇ ਸੰਸਦ ਪਹੁੰਚ ਪਹੁੰਚ ਗਈ। ਬ੍ਰਾਜ਼ੀਲ ਦੀ ਮੀਡੀਆ ਰਿਪੋਰਟਸ ਦੇ ਮੁਤਾਬਕ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਕੁੱਝ ਯੂਜ਼ਰਸ ਨੇ ਸਵਾਲ ਖੜੇ ਕੀਤੇ। ਕੁੱਝ ਯੂਜ਼ਰਸ ਨੇ ਮਹਿਲਾ ਸਾਂਸਦ ਨੂੰ ਕੁਕਰਮ ਕਰਨ ਦੀ ਧਮਕੀ ਤੱਕ ਦੇ ਦਿਤੀ।
ਹਾਲਾਂਕਿ ਡਰੈਸ ਨੂੰ ਲੈ ਕੇ ਵਿਵਾਦ ‘ਤੇ ਏਨਾ ਨੇ ਕਿਹਾ ਕਿ ਮੈਂ ਜਿਵੇਂ ਹਾਂ, ਉਵੇਂ ਹੀ ਰਹਾਂਗੀ। ਮੈਂ ਅਕਸਰ ਅਜਿਹੀ ਹੀ ਟਾਇਟ ਅਤੇ ਲੋਅ-ਕਟ ਡਰੈਸ ਪਹਿਨਦੀ ਹਾਂ ਅਤੇ ਉਹੀ ਪਹਿਨਣਾ ਜਾਰੀ ਰੱਖਾਂਗੀ, ਜੋ ਮੈਂ ਚਾਹੁੰਦੀ ਹਾਂ। ਮੇਰੇ ਕਪੜੀਆਂ ਨਾਲ ਕੰਮ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਧਮਕੀਆਂ ਦਿਤੀਆਂ ਹਨ, ਉਨ੍ਹਾਂ ਵਿਰੁਧ ਏਨਾ ਮੁਕੱਦਮਾ ਦਰਜ ਕਰਵਾਏਗੀ। 43 ਸਾਲ ਦੀ ਏਨਾ ਪਾਉਲਾ ਇਸ ਸਾਲ ਜਨਵਰੀ ਵਿਚ ਬ੍ਰਾਜ਼ੀਲ ਦੇ ਸੰਟਾ ਕਟਰੀਨਾ ਤੋਂ ਸਾਂਸਦ ਦੀ ਚੋਣ ਜਿੱਤੀ ਸਨ। ਇਹ ਜਿੱਤ ਲਗਭੱਗ 50 ਹਜ਼ਾਰ ਵੋਟਾਂ ਨਾਲ ਸੀ, ਜੋ ਉੱਥੇ ਕਾਫ਼ੀ ਵੱਡੀ ਮੰਨੀ ਗਈ ਸੀ। ਇਸ ਤੋਂ ਪਹਿਲਾਂ ਏਨਾ ਮੇਅਰ ਵੀ ਰਹਿ ਚੁੱਕੀ ਹਨ।
ਛੋਟੇ ਕਪੜੇ ਪਹਿਨਣ ਕਾਰਨ ਇਸ ਮਹਿਲਾ ਸਾਂਸਦ ਨੂੰ ਮਿਲ ਰਹੀਆਂ ਬਲਾਤਕਾਰ ਦੀਆਂ ਧਮਕੀਆਂ

Leave a Comment
Leave a Comment