ਨਾਭਾ : ਸਿਆਣੇ ਕਹਿੰਦੇ ਨੇ ਪੈਸਾ ਬੰਦੇ ਦੀ ਮੱਤ ਮਾਰ ਦਿੰਦਾ । ਹੋਰ ਥਾਈਂ ਤਾਂ ਪਤਾ ਨਹੀਂ ਪਰ ਇਸ ਮਾਮਲੇ ਨੂੰ ਦੇਖ, ਸੁਣ ਤੇ ਪੜ੍ਹ ਕੇ ਤੁਸੀਂ ਇੱਕ ਵਾਰ ਜ਼ਰੂਰ ਕਹੋਗੇ ਕਿ ਗੱਲ ਬਿਲਕੁਲ ਸੱਚੀ ਹੈ। ਮਾਮਲਾ ਪਟਿਆਲਾ ਦੀ ਤਹਿਸੀਲ ਨਾਭਾ ਦਾ ਹੈ, ਜਿੱਥੇ ਦੋਸ਼ ਹੈ ਕਿ ਇੱਥੋਂ ਦੀ ਇੱਕ ਮਾਮੀ ਨੇ ਆਪਣੀ ਹੀ ਭਾਣਜੀ ਨਾਲ ਪੈਸਿਆਂ ਖਾਤਰ ਬਲਾਤਕਾਰ ਕਰਵਾ ਦਿੱਤਾ। ਦੁਖਦ ਪਹਿਲੂ ਇਹ ਹੈ ਕਿ ਇਸ ਘਟਨਾ ਦੀ ਪੀੜਿਤ ਲੜਕੀ ਨਬਾਲਿਗ ਲੜਕੀ ਹੈ ਤੇ ਉਸ ਦੀ ਉਮਰ ਸਾਢੇ 14 ਸਾਲ ਹੈ। ਇਸ ਪੀੜਿਤਾ ਨੂੰ ਉਸ ਦੀ ਮਾਮੀ ਆਪਣੇ ਨਾਲ ਰਹਿਣ ਲਈ ਨਾਭਾ ਲੈ ਕੇ ਆਈ ਤੇ ਉਸ ਤੋਂ ਬਾਅਦ ਸ਼ੁਰੂ ਹੋਇਆ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਸਿਲਸਲਾ । ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਪੀੜਿਤ ਲੜਕੀ ਨੇ ਦੋਸ਼ ਲਾਇਆ ਹੈ ਕਿ ਰਿਸ਼ਤਿਆਂ ‘ਤੇ ਕਲੰਕ ਲਾਉੇਣ ਵਾਲੀ ਲੜਕੀ ਦੀ ਮਾਮੀ ਵਲੋਂ ਆਪਣੀ ਸਹੇਲੀ ਨਾਲ ਮਿਲਕੇ ਪੈਸਾ ਕਮਾਉਣ ਲਈ ਦੇਹ ਵਪਾਰ ਦਾ ਧੰਦਾ ਸ਼ੁਰੂ ਕੀਤਾ ਗਿਆ ਸੀ ਤੇ ਉਸ ਕੰਮ ਲਈ ਉਸ ਨੂੰ ਇਸ ਬੁਰੀ ਤਰ੍ਹਾਂ ਵਰਤਿਆ ਗਿਆ ਕਿ ਮਾਮੀ ਨੂੰ ਪੈਸੇ ਦੇ ਕੇ ਲੋਕ ਉਸਨੂੰ ਚਿੱਚੜਾਂ ਵਾਂਗ ਟੁੱਟ ਕੇ ਪੈ ਗਏ। ਜੀ ਹਾਂ ! ਮਾਮੀ ਨੇ ਵਰਤਿਆ ਹੈ ਆਪਣੀ ਹੀ ਸਕੀ ਭਾਣਜੀ ਨੂੰ….
ਇਸ ਸਬੰਧ ਵਿੱਚ ਨਾਭਾ ਦੇ ਥਾਣਾ ਕੋਤਵਾਲੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੂੰ ਉਸ ਦੀ ਮਾਮੀ ਵਲੋਂ ਧਮਕਾਇਆ ਜਾਂਦਾ ਸੀ ਕਿ ਉਸ ਕੋਲ ਅਸਲ ਹੈ ਤੇ ਉਹ ਉਸ ਨੂੰ ਤੇ ਉਸਦੇ ਮਾਮੇ ਨੂੰ ਮਰਵਾ ਦੇਵੇਗੀ । ਪੁਲਿਸ ਅਧਿਕਾਰੀ ਅਨੁਸਾਰ ਬੀਤੀ ਕੱਲ੍ਹ ਜਦੋ ਪੀੜਿਤ ਲੜਕੀ ਦੀ ਮਾਮੀ ਘਰ ਨਹੀਂ ਸੀ ਤਾਂ ਉਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਮਾਮੇ ਤੇ ਮਾਸੀ ਨੂੰ ਦੇ ਦਿੱਤੀ । ਜਿਸ ਤੋਂ ਬਾਅਦ ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਆਹੇ ਵੀ ਫਰਾਰ ਹੈ। ਥਾਣਾ ਮੁੱਖੀ ਅਨੁਸਾਰ ਫੜੇ ਗਏ ਲੋਕਾਂ ਤੇ ਬਲਾਤਕਾਰ ਦੀ ਧਾਰਾ 376, ਧਮਕਾਉਣ ਦੀ ਧਾਰਾ 506 ਤੇ ਪੋਕਸੋ ਐਕਟ ਦੀ ਧਾਰਾ 3,4,5 ਤਹਿਤ ਮੁਕੱਦਮਾਂ ਦਰਜ਼ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।