ਆਧਾਰ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਈਮੇਲ ID ਅਪਡੇਟ ਕਰਵਾਉਣ ਦੀ ਫੀਸ ਮੁਆਫ਼

raajan tiwari
3 Min Read

Desk News : ਜੇਕਰ ਤੁਹਾਡੇ ਕੋਲ ਵੀ ਆਧਾਰ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਕੰਮ ਦੀ ਹੈ। ਖ਼ਾਸ ਕਰਕੇ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਈਮੇਲ ਆਈਡੀ ਅਪਡੇਟ ਕਰਵਾਉਣੀ ਚਾਹੁੰਦੇ ਹੋ ਜਾਂ ਹੁਣ ਤੱਕ ਆਪਣੀ ਈਮੇਲ ਆਈਡੀ ਆਧਾਰ ਨਾਲ ਲਿੰਕ ਨਹੀਂ ਕਰਵਾਈ ਤਾਂ ਤੁਹਾਡੇ ਕੋਲ ਵੱਡਾ ਮੌਕਾ ਹੈ। ਦਰਅਸਲ, ਭਾਰਤੀ ਵਿਲੱਖਣ ਪਛਾਣ ਅਥਾਰਟੀ ਯਾਨੀ UIDAI ਵੱਲੋਂ ਆਧਾਰ ਐਪ ਰਾਹੀਂ ਈਮੇਲ ਆਈਡੀ ਅਪਡੇਟ ਕਰਨ ਦੀ ਫੀਸ ਨੂੰ ਫਿਲਹਾਲ ਮੁਆਫ਼ ਕਰ ਦਿੱਤਾ ਗਿਆ ਹੈ। ਯਾਨੀ ਹੁਣ ਇਸ ਕੰਮ ਲਈ ਤੁਹਾਨੂੰ 75 ਰੁਪਏ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਜਾਣਕਾਰੀ ਮੁਤਾਬਕ UIDAI ਨੇ 1 ਜੁਲਾਈ 2026 ਤੋਂ ਛੇ ਮਹੀਨਿਆਂ ਲਈ ਇਹ ਛੋਟ ਲਾਗੂ ਕੀਤੀ ਸੀ, ਜੋ 31 ਦਸੰਬਰ 2026 ਤੱਕ ਜਾਰੀ ਰਹੇਗੀ। ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਨੇ ਆਪਣੀ ਪੁਰਾਣੀ ਈਮੇਲ ਆਈਡੀ ਬਦਲ ਲਈ ਹੈ ਜਾਂ ਜਿਨ੍ਹਾਂ ਦੇ ਆਧਾਰ ਰਿਕਾਰਡ ਵਿੱਚ ਅਜੇ ਤੱਕ ਈਮੇਲ ਆਈਡੀ ਦਰਜ ਨਹੀਂ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਘਰ ਬੈਠੇ ਇਹ ਕੰਮ ਕਿਵੇਂ ਕਰ ਸਕਦੇ ਹੋ।

ਇਹ ਵੀ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ‘ਚ ਬੋਲਣ ਦੇਣ ਦੀ ਮੰਗ! 

ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ਵਿੱਚ UIDAI ਦੀ ਅਧਿਕਾਰਤ Aadhaar App ਡਾਊਨਲੋਡ ਕਰੋ। ਜੇਕਰ ਐਪ ਪਹਿਲਾਂ ਤੋਂ ਮੌਜੂਦ ਹੈ ਤਾਂ ਇਸ ਦਾ ਲੇਟੈਸਟ ਵਰਜ਼ਨ ਵਰਤੋ। ਇਸ ਤੋਂ ਬਾਅਦ ਐਪ ਵਿੱਚ ਲੌਗਇਨ ਕਰਕੇ ਈਮੇਲ ਅਪਡੇਟ ਕਰਨ ਦਾ ਵਿਕਲਪ ਚੁਣੋ। ਮੰਗੀ ਗਈ ਜਾਣਕਾਰੀ ਦਰਜ ਕਰੋ ਅਤੇ ਪਛਾਣ ਦੀ ਪੁਸ਼ਟੀ ਸਮੇਤ ਐਪ ਵਿੱਚ ਦਿੱਤੀਆਂ ਹਦਾਇਤਾਂ ਪੂਰੀਆਂ ਕਰੋ। ਇਸ ਤੋਂ ਬਾਅਦ ਤੁਹਾਡੀ ਅਪਡੇਟ ਦੀ ਬੇਨਤੀ ਪ੍ਰਕਿਰਿਆ ਵਿੱਚ ਚਲੀ ਜਾਵੇਗੀ।ਪਰ ਇੱਥੇ ਇੱਕ ਗੱਲ ਦਾ ਖ਼ਾਸ ਧਿਆਨ ਰੱਖਣਾ ਹੈ। ਇਹ ਛੋਟ ਸਿਰਫ਼ ਈਮੇਲ ਆਈਡੀ ਅਪਡੇਟ ਕਰਨ ਲਈ ਹੈ। ਜੇਕਰ ਤੁਸੀਂ ਆਪਣਾ ਨਾਮ, ਜਨਮ ਮਿਤੀ ਜਾਂ ਮੋਬਾਈਲ ਨੰਬਰ ਬਦਲਵਾਉਣਾ ਚਾਹੁੰਦੇ ਹੋ ਤਾਂ ਉਸ ਲਈ ਵੱਖਰੇ ਨਿਯਮ ਅਤੇ ਫੀਸ ਲਾਗੂ ਹੋ ਸਕਦੀ ਹੈ।ਇਸ ਤੋਂ ਇਲਾਵਾ UIDAI ਨੇ myAadhaar ਪੋਰਟਲ ਰਾਹੀਂ ਪਛਾਣ ਅਤੇ ਪਤੇ ਨਾਲ ਜੁੜੇ ਦਸਤਾਵੇਜ਼ ਆਨਲਾਈਨ ਅਪਡੇਟ ਕਰਨ ਦੀ ਮੁਫ਼ਤ ਸਹੂਲਤ ਦੀ ਮਿਆਦ ਵੀ ਵਧਾ ਦਿੱਤੀ ਹੈ। ਹੁਣ ਯੋਗ ਆਧਾਰ ਧਾਰਕ 14 ਜੂਨ 2027 ਤੱਕ ਆਪਣੇ ਪਛਾਣ ਅਤੇ ਪਤੇ ਦੇ ਸਬੂਤ ਨਾਲ ਸਬੰਧਤ ਦਸਤਾਵੇਜ਼ ਮੁਫ਼ਤ ਅਪਲੋਡ ਕਰ ਸਕਦੇ ਹਨ। ਇਸ ਲਈ ਜੇਕਰ ਤੁਹਾਡੇ ਆਧਾਰ ਵਿੱਚ ਵੀ ਕੋਈ ਜਾਣਕਾਰੀ ਅਪਡੇਟ ਕਰਨ ਵਾਲੀ ਹੈ ਤਾਂ ਆਖ਼ਰੀ ਤਰੀਕ ਦਾ ਇੰਤਜ਼ਾਰ ਕਰਨ ਦੀ ਬਜਾਏ ਸਮੇਂ ਸਿਰ ਇਹ ਕੰਮ ਜ਼ਰੂਰ ਕਰਵਾ ਲਓ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
3 Comments