ਸਕੂਲੀ ਬੱਚਿਆਂ ਦੀਆਂ ਲੱਗੀਆਂ ਮੌਜਾਂ, 23 ਨਵੰਬਰ ਤੱਕ ਸਕੂਲ ਰਹਿਣਗੇ ਬੰਦ

raajan tiwari
4 Min Read

School Holidays : ਨਵੰਬਰ ਦਾ ਮਹੀਨਾ ਸਕੂਲੀ ਬੱਚਿਆਂ ਲਈ ਕਾਫੀ ਖਾਸ ਰਹਿਣ ਵਾਲਾ ਹੈ। ਦੀਵਾਲੀ ਤੋਂ ਬਾਅਦ ਵੀ ਕਈ ਸੂਬਿਆਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਜਾਰੀ ਕੀਤੀਆਂ ਗਈਆਂ ਨੇ। ਕਿਤੇ 12 ਨਵੰਬਰ ਤੱਕ ਸਕੂਲ ਬੰਦ ਰਹਿਣਗੇ, ਤਾਂ ਕਿਤੇ ਬੱਚਿਆਂ ਨੂੰ 17, 21 ਅਤੇ ਇੱਥੋਂ ਤੱਕ ਕਿ 23 ਨਵੰਬਰ ਤੱਕ ਛੁੱਟੀਆਂ ਮਿਲ ਰਹੀਆਂ ਨੇ। ਬਿਹਾਰ ਤੋਂ ਲੈ ਕੇ ਮਹਾਰਾਸ਼ਟਰ, ਰਾਜਸਥਾਨ, ਗੋਆ ਅਤੇ ਪੱਛਮੀ ਬੰਗਾਲ ਤੱਕ ਸਕੂਲਾਂ ਦੇ ਛੁੱਟੀਆਂ ਵਾਲੇ ਕੈਲੰਡਰ ਵੱਖ-ਵੱਖ ਨੇ। ਉੱਥੇ ਹੀ ਤਾਮਿਲਨਾਡੂ ਵਿੱਚ ਦੀਵਾਲੀ ਤੋਂ ਅਗਲੇ ਦਿਨ ਵੀ ਵਾਧੂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਨਵੰਬਰ ਮਹੀਨੇ ਵਿੱਚ ਕਿਹੜੇ ਸੂਬੇ ਦੇ ਸਕੂਲ ਕਦੋਂ ਖੁੱਲ੍ਹਣਗੇ।

ਇਹ ਵੀ ਪੜ੍ਹੌ :ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! ਖੁੱਲ੍ਹਿਆ ਨਵਾਂ PR ਦਾ ਰਾਹ

ਸਭ ਤੋਂ ਪਹਿਲਾਂ ਗੱਲ ਬਿਹਾਰ ਦੀ ਕਰੀਏ ਤਾਂ ਇੱਥੇ ਬੱਚਿਆਂ ਨੂੰ ਮਿਲ ਰਹੀਆਂ ਹਨ ਸਭ ਤੋਂ ਲੰਬੀਆਂ ਛੁੱਟੀਆਂ ਵਿੱਚੋਂ ਇੱਕ। ਬਿਹਾਰ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 7 ਨਵੰਬਰ ਤੋਂ 17 ਨਵੰਬਰ ਤੱਕ ਛੁੱਟੀਆਂ ਨੇ। ਯਾਨੀ 18 ਨਵੰਬਰ ਤੋਂ ਸਕੂਲਾਂ ਵਿੱਚ ਮੁੜ ਕਲਾਸਾਂ ਸ਼ੁਰੂ ਹੋਣ ਦੀ ਉਮੀਦ ਹੈ। ਮਹਾਰਾਸ਼ਟਰ ਵਿੱਚ ਵੀ ਬੱਚਿਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ। ਮੁੰਬਈ ਦੇ ਕਈ ਸਕੂਲਾਂ ਵਿੱਚ 23 ਨਵੰਬਰ ਤੱਕ ਦੀਵਾਲੀ ਦੀਆਂ ਛੁੱਟੀਆਂ ਨੇ, ਜਦਕਿ ਪੁਣੇ ਦੇ ਮਾਨਤਾ ਪ੍ਰਾਪਤ ਨਿੱਜੀ ਸੈਕੰਡਰੀ ਸਕੂਲਾਂ ਵਿੱਚ 18 ਨਵੰਬਰ ਤੱਕ ਛੁੱਟੀਆਂ ਨਿਰਧਾਰਤ ਕੀਤੀਆਂ ਗਈਆਂ ਨੇ। ਇਸ ਤਰ੍ਹਾਂ ਦੋਵਾਂ ਸ਼ਹਿਰਾਂ ਵਿੱਚ ਸਕੂਲ ਖੁੱਲ੍ਹਣ ਦੀਆਂ ਤਰੀਕਾਂ ਵੱਖਰੀਆਂ ਨੇ।

ਇਹ ਵੀ ਪੜ੍ਹੌ :ਲੱਖਾਂ EPFO ​​ਧਾਰਕਾਂ ਲਈ ਖੁਸ਼ਖਬਰੀ! ਤਿੰਨ ਗੁਣਾ ਵਧ ਸਕਦੀ ਹੈ ਘੱਟੋ-ਘੱਟ ਪੈਨਸ਼ਨ

ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ 4 ਨਵੰਬਰ ਤੋਂ 15 ਨਵੰਬਰ ਤੱਕ ਸਕੂਲਾਂ ਵਿੱਚ ਮਿਡ-ਟਰਮ ਛੁੱਟੀਆਂ ਨੇ। 16 ਨਵੰਬਰ ਤੋਂ ਮੁੜ ਪੜ੍ਹਾਈ ਸ਼ੁਰੂ ਹੋਣ ਦੀ ਉਮੀਦ ਹੈ। ਉੱਧਰ ਗੋਆ ਵਿੱਚ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ ਹੋਰ ਵੀ ਲੰਬਾ ਬ੍ਰੇਕ। ਇੱਥੇ 2 ਨਵੰਬਰ ਤੋਂ 21 ਨਵੰਬਰ ਤੱਕ ਦੀਵਾਲੀ ਦੀਆਂ ਛੁੱਟੀਆਂ ਨਿਰਧਾਰਤ ਕੀਤੀਆਂ ਗਈਆਂ ਨੇ। ਇਸ ਤੋਂ ਬਾਅਦ 23 ਨਵੰਬਰ ਤੋਂ ਸਕੂਲ ਖੁੱਲ੍ਹਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਵਿੱਚ ਵੀ ਸਕੂਲਾਂ ਦੀਆਂ ਛੁੱਟੀਆਂ ਜਾਰੀ ਨੇ। ਇੱਥੇ ਦੁਰਗਾ ਪੂਜਾ ਅਤੇ ਦੀਵਾਲੀ ਦੀਆਂ ਛੁੱਟੀਆਂ ਨੂੰ ਜੋੜਦਿਆਂ 12 ਨਵੰਬਰ ਤੱਕ ਸਕੂਲ ਬੰਦ ਰੱਖਣ ਦਾ ਸ਼ਡਿਊਲ ਹੈ।ਹੁਣ ਗੱਲ ਕਰਦੇ ਹਾਂ ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ। ਛੱਤੀਸਗੜ੍ਹ ਵਿੱਚ 6 ਤੋਂ 11 ਨਵੰਬਰ ਤੱਕ ਸਕੂਲਾਂ ਵਿੱਚ ਛੁੱਟੀਆਂ ਨੇ ਅਤੇ 12 ਨਵੰਬਰ ਤੋਂ ਕਲਾਸਾਂ ਸ਼ੁਰੂ ਹੋਣ ਦੀ ਉਮੀਦ ਹੈ। ਜਦਕਿ ਹਿਮਾਚਲ ਪ੍ਰਦੇਸ਼ ਵਿੱਚ 6 ਤੋਂ 10 ਨਵੰਬਰ ਤੱਕ ਦੀਵਾਲੀ ਦੀਆਂ ਛੁੱਟੀਆਂ ਨਿਰਧਾਰਤ ਕੀਤੀਆਂ ਗਈਆਂ ਨੇ।

ਇਹ ਵੀ ਪੜ੍ਹੌ :ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ‘ਚ ਵੱਡਾ ਸਦਮਾ, ਦਾਦੀ ਮਾਤਾ ਚਰਨ ਕੌਰ ਦਾ ਦੇਹਾਂਤ

ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਵਿਦਿਆਰਥੀਆਂ ਲਈ ਵੀ ਅਹਿਮ ਅਪਡੇਟ ਹੈ। ਉੱਤਰ ਪ੍ਰਦੇਸ਼ ਵਿੱਚ 9 ਨਵੰਬਰ ਨੂੰ ਗੋਵਰਧਨ ਪੂਜਾ ਅਤੇ 11 ਨਵੰਬਰ ਨੂੰ ਭਾਈ ਦੂਜ ਤੇ ਚਿੱਤਰਗੁਪਤ ਜਯੰਤੀ ਮੌਕੇ ਛੁੱਟੀ ਦਾ ਪ੍ਰਬੰਧ ਹੈ। ਦਿੱਲੀ ਵਿੱਚ ਵੀ ਸਬੰਧਤ ਸਕੂਲਾਂ ਦੇ ਕੈਲੰਡਰ ਮੁਤਾਬਕ ਇਨ੍ਹਾਂ ਤਿਉਹਾਰਾਂ ‘ਤੇ ਛੁੱਟੀ ਹੋ ਸਕਦੀ ਹੈ। ਇਸ ਤੋਂ ਇਲਾਵਾ 24 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਕਾਰਤਿਕ ਪੂਰਨਿਮਾ ਮੌਕੇ ਕਈ ਸੂਬਿਆਂ ਵਿੱਚ ਸਕੂਲ ਬੰਦ ਰਹਿਣ ਦੀ ਉਮੀਦ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੀਆਂ ਛੁੱਟੀਆਂ ਜਾਂ ਸਕੂਲ ਖੁੱਲ੍ਹਣ ਦੀ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਸਕੂਲ ਵੱਲੋਂ ਜਾਰੀ ਅਧਿਕਾਰਤ ਨੋਟਿਸ ਜ਼ਰੂਰ ਚੈੱਕ ਕਰੋ, ਕਿਉਂਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸ਼ਡਿਊਲ ਵੱਖਰਾ ਹੋ ਸਕਦਾ ਹੈ।

Share This Article
Leave a Comment