ਭਾਜਪਾ ਨੇ ਆਪਣੇ ਰਾਜ ਸਭਾ ਉਮੀਦਵਾਰ ਨੂੰ ਅੰਤਿਮ ਰੂਪ ਦੇਣ ਲਈ ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਨਿਵਾਸ ਸਥਾਨ ‘ਤੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਸੂਬਾ ਭਾਜਪਾ ਕੋਰ ਕਮੇਟੀ ਨੇ ਹਰਦੀਪ ਸਿੰਘ ਪੁਰੀ ਨੂੰ ਨਾਮਜ਼ਦ ਕਰਨ ਦਾ ਫੈਸਲਾ ਲਿਆ। ਪ੍ਰਦੇਸ਼ ਭਾਜਪਾ ਮੁਖੀ ਹੇਮੰਤ ਖੰਡੇਲਵਾਲ ਨੇ ਦੱਸਿਆ ਕਿ ਕੋਰ ਕਮੇਟੀ ਨੇ ਖਾਲੀ ਰਾਜ ਸਭਾ ਸੀਟ ਲਈ ਉਮੀਦਵਾਰ ਦੀ ਚੋਣ ‘ਤੇ ਚਰਚਾ ਕੀਤੀ। ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਸੰਭਾਵੀ ਉਮੀਦਵਾਰਾਂ ਸਮੇਤ ਚਾਰ ਤੋਂ ਪੰਜ ਨਾਵਾਂ ‘ਤੇ ਵਿਚਾਰ ਕੀਤਾ ਗਿਆ।

ਰਾਜ ਦੇ ਰਾਜਨੀਤਿਕ ਹਲਕਿਆਂ ਵਿੱਚ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਭਾਜਪਾ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਲਾਲ ਸਿੰਘ ਆਰੀਆ, ਅਰਵਿੰਦ ਸਿੰਘ ਭਦੌਰੀਆ, ਅਤੇ ਰੰਜਨਾ ਬਘੇਲ, ਸਾਬਕਾ ਰਾਜ ਸਭਾ ਮੈਂਬਰ ਸੁਮੇਰ ਸਿੰਘ ਸੋਲੰਕੀ, ਅਤੇ ਸਿੰਗਰੌਲੀ ਜ਼ਿਲ੍ਹੇ ਤੋਂ ਸਾਬਕਾ ਵਿਧਾਇਕ ਅਮਰ ਸਿੰਘ ਚੋਂ ਇੱਕ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਤਾਮਿਲਨਾਡੂ ਦੀ ਸਾਬਕਾ ਵਿਧਾਇਕ ਅਤੇ ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਵਨਾਥੀ ਸ਼੍ਰੀਨਿਵਾਸਨ ਦੇ ਨਾਵਾਂ ‘ਤੇ ਵੀ ਚਰਚਾ ਹੋ ਰਹੀ ਸੀ। ਹੁਣ, ਪਾਰਟੀ ਨੇ ਹਰਦੀਪ ਸਿੰਘ ਪੁਰੀ ਦੇ ਨਾਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

