ਪਟਿਆਲਾ ਅਤੇ ਮੋਹਾਲੀ ਵਿੱਚ ਈ.ਡੀ. (ED) ਦੇ ਛਾਪੇ: ਟੀਮ ਵੱਲੋਂ ਮੋਹਾਲੀ ਵਿੱਚ ਇੱਕ ਕਾਰੋਬਾਰੀ ਦੇ ਘਰ ਲਈ ਗਈ ਤਲਾਸ਼ੀ

Global Team
2 Min Read

ਨਿਊਜ਼ ਡੈਸਕ: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੋਹਾਲੀ ਦੇ ਸੈਕਟਰ 82A, ਆਈ.ਟੀ. ਸਿਟੀ (IT City) ਸਥਿਤ ਇੱਕ ਕਾਰੋਬਾਰੀ ਦੇ ਘਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ED ਦੀ ਟੀਮ ਨੇ ਮਕਾਨ ਨੰਬਰ 2010 ਵਿਖੇ ਤਲਾਸ਼ੀ ਲਈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਕਾਰਵਾਈ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ ਈ.ਡੀ. (ED) ਦੀ ਕਾਰਵਾਈ ਨੂੰ ਪੰਜਾਬ ਦੇ ਇੱਕ ਆਈ.ਪੀ.ਐਸ. (IPS) ਅਧਿਕਾਰੀ ਨਾਲ ਜੋੜਿਆ ਹੈ। ਮਜੀਠੀਆ ਦੀ ਪੋਸਟ ਅਨੁਸਾਰ, ਪਟਿਆਲਾ, ਮੋਹਾਲੀ ਅਤੇ ਡੇਰਾਬੱਸੀ ਸਮੇਤ ਕਈ ਥਾਵਾਂ ‘ਤੇ ਈ.ਡੀ. ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਹਾਲਾਂਕਿ, ਇਸ ਨਾਲ ਸਬੰਧਤ ਖਾਸ ਮਾਮਲਿਆਂ ਜਾਂ ਜਾਂਚ ਦੇ ਘੇਰੇ ਵਿੱਚ ਆਏ ਵਿਅਕਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਜੇ ਸਪੱਸ਼ਟ ਨਹੀਂ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਮਾਮਲੇ ਦੇ ਤਾਰ ਆਈ. ਪੀ. ਐੱਸ ਅਧਿਕਾਰੀ, ਕੁਝ ਕਾਰੋਬਾਰੀ ਅਦਾਰਿਆਂ ਅਤੇ ਡੇਰਾਬੱਸੀ ਨਾਲ ਵੀ ਜੁੜਦੇ ਦੱਸੇ ਜਾ ਰਹੇ ਹਨ। ਹਾਲਾਂਕਿ ਈਡੀ ਦੀ ਕਾਰਵਾਈ ਸਬੰਧੀ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ। ਇਸ ਦੌਰਾਨ ਈਡੀ ਦੇ ਨੁਮਾਇੰਦੇ ਕੁੱਝ ਸਮੱਗਰੀ ਨੂੰ ਸੀਲ ਬੰਦ ਲਿਫਾਫਿਆਂ ‘ਚ ਲਿਜਾਂਦੇ ਵੀ ਵਿਖਾਈ ਦਿੱਤੇ। ਟੀਮ ਵੱਲੋਂ ਦੇਰ ਰਾਤ ਇਹ ਛਾਪੇਮਾਰੀ ਮੁਹਿੰਮ ਕੀਤੀ ਗਈ, ਜੋ ਕਿ ਸਵੇਰ ਤੱਕ ਜਾਰੀ ਰਹੀ। ਇਹ ਵੀ ਸਾਹਮਣੇ ਆਇਆ ਹੈ ਕਿ ਈਡੀ ਨੂੰ ਇਸ ਸਬੰਧੀ ਕੁੱਝ ਜਾਣਕਾਰੀ ਪ੍ਰਾਪਤ ਹੋਈ ਸੀ, ਜਿਸ ‘ਤੇ ਇਹ ਕਾਰਵਾਈ ਹੋਈ। ਪਟਿਆਲਾ ਵਿੱਚ ਟੀਮ ਵੱਲੋਂ ਅਰਬਨ ਅਸਟੇਟ 2 ਵਿਖੇ ਡੀਐਮ ਵੈਬ ਸਾਲਿਊਸ਼ਨ ਵਿੱਚ ਰੇਡ ਕੀਤੀ ਜਾ ਰਹੀ ਹੈ। ਜਦਕਿ ਮੁਹਾਲੀ ਵਿੱਚ ਸੈਕਟਰ-82ਏ ਦੇ ਪਲਾਟ ਨੰਬਰ 2010 ’ਤੇ ਪਹੁੰਚ ਕੀਤੀ ਗਈ ਸੀ। ਇਨ੍ਹਾਂ ਸਥਾਨਾਂ ਨਾਲ ਜੁੜੀਆਂ ਕੰਪਨੀਆਂ ਅਤੇ ਗਤੀਵਿਧੀਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

Share This Article