ਅਨੀਮੀਆ ਅਤੇ ਥਕਾਵਟ ਤੋਂ ਬਚਣ ਲਈ ਔਰਤਾਂ ਰੋਜ਼ਾਨਾ ਡਾਈਟ ‘ਚ ਸ਼ਾਮਿਲ ਕਰਨ ਇਹ Drink

Global Team
3 Min Read

ਨਿਊਜ਼ ਡੈਸਕ: ਔਰਤਾਂ ਦੀਆਂ ਪੋਸ਼ਣ ਸੰਬੰਧੀ ਲੋੜਾਂ ਪੁਰਸ਼ਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ। ਮਾਸਿਕ ਧਰਮ , ਗਰਭ ਅਵਸਥਾ, ਛਾਤੀ ਦਾ ਦੁੱਧ ਚੁੰਘਾਉਣ ਅਤੇ ਹਾਰਮੋਨਲ ਬਦਲਾਅ ਦੇ ਕਾਰਨ ਔਰਤਾਂ ਵਿੱਚ ਆਇਰਨ, ਫੋਲੇਟ ਅਤੇ ਹੋਰ ਪੋਸ਼ਕ ਤੱਤਾਂ ਦੀ ਕਮੀ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਔਰਤਾਂ ਰੋਜ਼ਾਨਾ ਚੁਕੰਦਰ ਦਾ ਸੇਵਨ ਕਰ ਸਕਦੀਆਂ ਹਨ।

ਖ਼ੂਨ ਦੀ ਕਮੀ ਦੂਰ
ਚੁਕੰਦਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਔਰਤਾਂ ਵਿੱਚ ਖ਼ੂਨ ਦੀ ਕਮੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ, ਜਿਸ ਨਾਲ ਐਨੀਮੀਆ ਦਾ ਖ਼ਤਰਾ ਘਟਦਾ ਹੈ। ਇਸ ਵਿੱਚ ਮੌਜੂਦ ਕੁਦਰਤੀ ਨਾਈਟ੍ਰੇਟਸ ਖ਼ੂਨ ਦੀਆਂ ਨਾੜੀਆਂ ਨੂੰ ਰਿਲੈਕਸ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੀ ਸਿਹਤ ਨੂੰ ਫ਼ਾਇਦਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਬਿਹਤਰ ਬਲੱਡ ਸਰਕੁਲੇਸ਼ਨ ਚਮੜੀ ‘ਚ ਕੁਦਰਤੀ ਨਿਖਾਰ ਲਿਆਉਣ ਅਤੇ ਸਰੀਰ ਦੀ ਊਰਜਾ ਵਧਾਉਣ ‘ਚ ਵੀ ਮਦਦ ਕਰ ਸਕਦਾ ਹੈ।

ਐਨੀਮੀਆ ਨਾਲ ਲੜਨ ‘ਚ ਮਦਦਗਾਰ
ਭਾਰਤ ‘ਚ ਵੱਡੀ ਗਿਣਤੀ ਵਿੱਚ ਔਰਤਾਂ ਆਇਰਨ ਦੀ ਕਮੀ ਨਾਲ ਹੋਣ ਵਾਲੇ ਐਨੀਮੀਆ ਦਾ ਸਾਹਮਣਾ ਕਰਦੀਆਂ ਹਨ। ਖੋਜਾਂ ਦੱਸਦੀਆਂ ਹਨ ਕਿ ਚੁਕੰਦਰ ਵਿੱਚ ਆਇਰਨ, ਫੋਲੇਟ ਅਤੇ ਵਿਟਾਮਿਨ C ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਲਾਲ ਰਕਤ ਕੋਸ਼ਿਕਾਵਾਂ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ। ਫੋਲੇਟ ਸਰੀਰ ਵਿੱਚ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਲਈ ਜ਼ਰੂਰੀ ਹੁੰਦਾ ਹੈ।

ਚਮੜੀ ਲਈ ਫਾਇਦੇਮੰਦ
ਚੰਗੀ ਚਮੜੀ ਸਿਰਫ਼ ਬਾਹਰੀ ਦੇਖਭਾਲ ਨਾਲ ਹੀ ਨਹੀਂ, ਸਗੋਂ ਅੰਦਰੂਨੀ ਪੋਸ਼ਣ ਨਾਲ ਵੀ ਜੁੜੀ ਹੁੰਦੀ ਹੈ। ਚੁਕੰਦਰ ਵਿੱਚ ਮੌਜੂਦ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ C ਸਰੀਰ ਵਿੱਚ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਬਿਹਤਰ ਖ਼ੂਨ ਦਾ ਦੌਰਾ ਚਮੜੀ ਦੀਆਂ ਕੋਸ਼ਿਕਾਵਾਂ ਤੱਕ ਵੱਧ ਆਕਸੀਜਨ ਅਤੇ ਪੋਸ਼ਕ ਤੱਤ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਹੋ ਕਾਰਨ ਹੈ ਕਿ ਬਹੁਤ ਸਾਰੇ ਲੋਕ ਨਿਯਮਤ ਤੌਰ ‘ਤੇ ਚੁਕੰਦਰ ਦਾ ਜੂਸ ਪੀਣ ਤੋਂ ਬਾਅਦ ਚਮੜੀ ਵਿੱਚ ਚਮਕ ਅਤੇ ਤਾਜ਼ਗੀ ਮਹਿਸੂਸ ਕਰਦੇ ਹਨ।

ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦਾ
ਕਈ ਔਰਤਾਂ ਦਿਨ ਭਰ ਥਕਾਵਟ ਅਤੇ ਊਰਜਾ ਦੀ ਕਮੀ ਦੀ ਸ਼ਿਕਾਇਤ ਕਰਦੀਆਂ ਹਨ। ਚੁਕੰਦਰ ਦਾ ਜੂਸ ਸਰੀਰਕ ਸਹਿਣਸ਼ਕਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਨਾਈਟ੍ਰੇਟਸ ਮੌਜੂਦ ਹੁੰਦੇ ਹਨ, ਜੋ ਮਾਸਪੇਸ਼ੀਆਂ ਤੱਕ ਆਕਸੀਜਨ ਦੀ ਪੂਰਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਖੋਜ (ਸਟੱਡੀ) ਵਿੱਚ ਪਾਇਆ ਗਿਆ ਹੈ ਕਿ ਚੁਕੰਦਰ ਦਾ ਜੂਸ ਵਰਜਿਸ਼ ਦੇ ਪ੍ਰਦਰਸ਼ਨ ਅਤੇ ਸਟੈਮਿਨਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਚੁਕੰਦਰ ਵਿੱਚ ਐਂਟੀ-ਆਕਸੀਡੈਂਟ ਅਤੇ ਵਿਟਾਮਿਨ C ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਇਮਿਊਨਿਟੀ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।

Share This Article
Leave a Comment