CM ਨਾਇਬ ਸੈਣੀ ਨੇ NEET ਟੌਪਰ ਪਾਂਸ਼ੁਲ ਬੰਸਲ ਨਾਲ ਕੀਤੀ ਮੁਲਾਕਾਤ, ਸੁਨਹਿਰੀ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

Global Team
2 Min Read

ਹਰਿਆਣਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ NEET UG 2026 ਵਿੱਚ ਆਲ ਇੰਡੀਆ ਰੈਂਕ (AIR) 2 ਹਾਸਲ ਕਰਨ ਵਾਲੇ ਹਰਿਆਣਾ ਦੇ ਪਾਂਸ਼ੁਲ ਬੰਸਲ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਪਾਂਸ਼ੁਲ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਪਾਂਸ਼ੁਲ ਦੀ ਇਹ ਪ੍ਰਾਪਤੀ ਹਰਿਆਣਾ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਂਸ਼ੁਲ ਡਾਕਟਰੀ ਖੇਤਰ ਵਿੱਚ ਉੱਤਮ ਸੇਵਾਵਾਂ ਦੇ ਕੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਸੀਐੱਮ ਨੇ ਕਿਹਾ ਕਿ ਪਾਂਸ਼ੁਲ ਦੀ ਸਫ਼ਲਤਾ ਉਨ੍ਹਾਂ ਦੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ ਸੰਕਲਪ ਦਾ ਨਤੀਜਾ ਹੈ।

ਪਾਂਸ਼ੁਲ ਦੀ ਇਹ ਪ੍ਰਾਪਤੀ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ, ਸਮਰਪਣ ਅਤੇ ਅਭਿਲਾਸ਼ਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਪਾਂਸ਼ੁਲ ਆਪਣੀ ਯੋਗਤਾ ਅਤੇ ਸੇਵਾ ਭਾਵਨਾ ਦੇ ਬਲਬੂਤੇ ਦੇਸ਼ ਦੇ ਹੈਲਥਕੇਅਰ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ।

ਦੱਸ ਦਈਏ ਕਿ ਪਾਂਸ਼ੁਲ ਨੇ ਦਿੱਲੀ ਦੇ ਕੈਲਾਸ਼ ਕਾਲੋਨੀ ਸਥਿਤ ਸਮਰ ਫ਼ੀਲਡ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ। ਪਾਂਸ਼ੁਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੀਟ ਪੇਪਰ ਦੀ ਤਿਆਰੀ ਦੌਰਾਨ ਵੀ ਖ਼ੁਦ ਨੂੰ ਦੁਨੀਆ ਤੋਂ ਅਲੱਗ ਨਹੀਂ ਕੀਤਾ। ਉਹ ਵਿਹਲੇ ਸਮੇਂ ਵਿੱਚ ਯੂਟਿਊਬ, ਐਨੀਮੇਸ਼ਨ ਵੀਡੀਓ ਦੇਖਦੇ ਸਨ ਅਤੇ ਹਰ ਤਿੰਨ ਮਹੀਨਿਆਂ ਬਾਅਦ ਟੈਸਟ ਤੋਂ ਬਾਅਦ ਦੋਸਤਾਂ ਨਾਲ ਘੁੰਮਣ ਵੀ ਜਾਂਦੇ ਸਨ। ਕਦੇ-ਕਦੇ ਦੋਸਤਾਂ ਨਾਲ ਪਾਰਟੀ ਵੀ ਕਰਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਲਗਾਤਾਰ ਪੜ੍ਹਾਈ ਦੇ ਵਿਚਕਾਰ ਮਾਨਸਿਕ ਤਾਜ਼ਗੀ ਬਣਾਏ ਰੱਖਣਾ ਜ਼ਰੂਰੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment