ਟਰੰਪ ਦਾ ਯੂ-ਟਰਨ! ਹੋਰਮੁਜ਼ ਸਟ੍ਰੇਟ ‘ਤੇ 20% ਟੈਕਸ ਦਾ ਫੈਸਲਾ 24 ਘੰਟਿਆਂ ‘ਚ ਲਿਆ ਵਾਪਸ

Global Team
3 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ 20% ਟੈਕਸ ਲਗਾਉਣ ਦਾ ਆਪਣਾ ਫੈਸਲਾ ਮਹਿਜ਼ 24 ਘੰਟਿਆਂ ਦੇ ਅੰਦਰ ਵਾਪਸ ਲੈ ਲਿਆ ਹੈ।ਸੋਮਵਾਰ ਨੂੰ ਜਿਸ ਫੈਸਲੇ ਨਾਲ ਉਨ੍ਹਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਸੀ, ਹੁਣ ਉਸ ਨੂੰ ਰੱਦ ਕਰਦੇ ਹੋਏ ਟਰੰਪ ਨੇ ਇੱਕ ਨਵਾਂ ਦਾਅ ਖੇਡਿਆ ਹੈ। ਹੁਣ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਟੈਕਸ ਦੀ ਜਗ੍ਹਾ ਮਿਡਲ ਈਸਟ ਦੇ ਦੇਸ਼ਾਂ ਨਾਲ ‘ਇਤਿਹਾਸਕ ਅਤੇ ਵਿਸ਼ਾਲ’ ਬਿਜ਼ਨੈੱਸ ਡੀਲ ਕਰਨਗੇ।

ਟਰੰਪ ਨੇ ਕਿਹਾ ਕਿ ਮਿਡਲ ਈਸਟ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਸ ਦੀ ਜਗ੍ਹਾ ਖਾੜੀ ਦੇਸ਼ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਕਰਨਗੇ। ਇਸ ਨਾਲ ਅਮਰੀਕਾ ਵਿੱਚ ਲੱਖਾਂ ਰੁਜ਼ਗਾਰ ਪੈਦਾ ਹੋਣਗੇ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੁਥ ਸੋਸ਼ਲ ‘ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, “ਮਿਡਲ ਈਸਟ ਦੇ ਨੇਤਾਵਾਂ ਨਾਲ ਬੇਹੱਦ ਸਕਾਰਾਤਮਕ ਅਤੇ ਸਫ਼ਲ ਗੱਲਬਾਤ ਤੋਂ ਬਾਅਦ ਮੈਂ 20 ਫੀਸਦੀ ਅਮਰੀਕੀ ਰੀਇੰਬਰਸਮੈਂਟ ਫੀਸ ਦੇ ਫੈਸਲੇ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਇਸ ਦੀ ਜਗ੍ਹਾ ਹੁਣ ਖਾੜੀ ਦੇਸ਼ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਵਪਾਰ ਅਤੇ ਨਿਵੇਸ਼ ਕਰਨਗੇ।”

ਟਰੰਪ ਨੇ ਅੱਗੇ ਦਾਅਵਾ ਕੀਤਾ ਕਿ ਇਹ ਨਿਵੇਸ਼ ਬੇਹੱਦ ਵੱਡਾ ਹੋਵੇਗਾ ਅਤੇ ਇਹ ਸੌਦੇ ਮਿਡਲ ਈਸਟ ਦੇ ਦੇਸ਼ਾਂ ਦੇ ਭਵਿੱਖ ਲਈ ਵੀ ਬਿਹਤਰੀਨ ਸਾਬਤ ਹੋਣਗੇ। ਟਰੰਪ ਦੇ ਮੁਤਾਬਕ, ਇਨ੍ਹਾਂ ਡੀਲਜ਼ ਦੇ ਜ਼ਰੀਏ ਅਮਰੀਕਾ ਵਿੱਚ ਫੈਕਟਰੀਆਂ, ਪਲਾਂਟ ਅਤੇ ਨਵੇਂ ਉਪਕਰਣ ਇਤਿਹਾਸਕ ਪੱਧਰ ‘ਤੇ ਆਉਣਗੇ। ਇਸ ਨਾਲ ਅਮਰੀਕੀ ਨਾਗਰਿਕਾਂ ਲਈ ਭਾਰੀ ਗਿਣਤੀ ਵਿੱਚ ਮੋਟੀ ਕਮਾਈ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ।

ਇਸ ਤੋਂ ਪਹਿਲਾ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ 20% ਟੈਕਸ ਵਸੂਲਿਆ ਜਾਵੇਗਾ। ਹਾਲਾਂਕਿ ਇਸ ਫੈਸਲੇ ਦੀ ਕਈ ਦੇਸ਼ਾਂ ਨੇ ਆਲੋਚਨਾ ਕੀਤੀ ਸੀ। ਈਰਾਨ ਨੇ ਵੀ ਇਸ ‘ਤੇ ਤੰਜ਼ ਕਸਦਿਆਂ ਕਿਹਾ ਸੀ ਕਿ ਟਰੰਪ ਦੀ ਗੱਲ ਬਿਲਕੁਲ ਸਹੀ ਹੈ, ਪਰ 20% ਟੈਕਸ ਬਹੁਤ ਜ਼ਿਆਦਾ ਹੈ। ਈਰਾਨ ਇਸ ਤੋਂ ਘੱਟ ਟੈਕਸ ਵਸੂਲੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment