ਫੈਂਸੀ ਨੰਬਰ ਪਲੇਟਾਂ ਦਾ ਜ਼ਬਰਦਸਤ ਕ੍ਰੇਜ਼! ਐਕਟਿਵਾ ਲਈ ਖ਼ਰੀਦਿਆ ‘0001’; ਕੀਮਤ ਜਾਣ ਉੱਡ ਜਾਣਗੇ ਹੋਸ਼

Global Team
2 Min Read

ਜਲੰਧਰ : ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕਾਂ ਵਿਚਾਲੇ ਫੈਂਸੀ ਅਤੇ ਯੂਨੀਕ ਨੰਬਰ ਪਲੇਟਾਂ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ ਅਤੇ ਲੋਕ ਲੱਖਾਂ-ਕਰੋੜਾਂ ਰੁਪਏ ਦੇ ਕੇ ਆਪਣੇ ਵਾਹਨਾਂ ‘ਤੇ ਅਨੋਖੀਆਂ ਨੰਬਰ ਪਲੇਟਾਂ ਲਗਵਾਉਂਦੇ ਹਨ। ਕੁਝ ਨੰਬਰ ਪਲੇਟਾਂ ਬਹੁਤ ਖ਼ਾਸ ਹੁੰਦੀਆਂ ਹਨ, ਜਿਵੇਂ ਕਿ 0001 ਜਾਂ 1111, ਇਨ੍ਹਾਂ ਨੰਬਰਾਂ ਨੂੰ ਪਾਉਣ ਲਈ ਲੋਕ ਭਾਰੀ ਰਕਮ ਚੁਕਾਉਣ ਲਈ ਤਿਆਰ ਰਹਿੰਦੇ ਹਨ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਫੈਂਸੀ ਨੰਬਰਾਂ ਦਾ ਕ੍ਰੇਜ਼ ਦੇਖਣ ਨੂੰ ਮਿਲਿਆ।

ਰੀਜਨਲ ਟ੍ਰਾਂਸਪੋਰਟ ਦਫ਼ਤਰ (RTO) ਵੱਲੋਂ ਕਰਵਾਈ ਗਈ ਆਨਲਾਈਨ ਈ-ਆਕਸ਼ਨ ਵਿੱਚ ਇਸ ਵਾਰ PB 08 GA ਸੀਰੀਜ਼ ਦੇ 0001 ਨੰਬਰ ਲਈ ਸਭ ਤੋਂ ਵੱਧ 8 ਲੱਖ 52 ਹਜ਼ਾਰ 500 ਰੁਪਏ ਦੀ ਬੋਲੀ ਲੱਗੀ। ਇਹ ਨੰਬਰ ਕਿਸੇ ਲਗਜ਼ਰੀ ਕਾਰ ਲਈ ਨਹੀਂ, ਸਗੋਂ ਐਕਟਿਵਾ ਲਈ ਖ਼ਰੀਦਿਆ ਗਿਆ ਹੈ।

ਇਸ ਵੇਲੇ ਐਕਟਿਵਾ ਦੀ ਆਨ-ਰੋਡ ਕੀਮਤ ਕਰੀਬ 1.10 ਲੱਖ ਰੁਪਏ ਹੈ। ਯਾਨੀ ਬੋਲੀ ਦੀ ਰਕਮ ਨਾਲ ਅਜਿਹੀਆਂ ਕਰੀਬ 8 ਐਕਟਿਵਾ ਖ਼ਰੀਦੀਆਂ ਜਾ ਸਕਦੀਆਂ ਸਨ। ਉੱਥੇ ਹੀ, ਇਸ ਈ-ਆਕਸ਼ਨ ਵਿੱਚ 0007 ਨੰਬਰ 3 ਲੱਖ 11 ਹਜ਼ਾਰ ਰੁਪਏ, 0005 ਨੰਬਰ 2 ਲੱਖ 83 ਹਜ਼ਾਰ ਰੁਪਏ, 0008 ਨੰਬਰ 2.50 ਲੱਖ ਰੁਪਏ, ਜਦੋਂ ਕਿ 0002, 0003, 0006 ਅਤੇ 0009 ਨੰਬਰ 2-2 ਲੱਖ ਰੁਪਏ ਵਿੱਚ ਵਿਕੇ।

ਦੱਸ ਦਈਏ ਕਿ ਪਿਛਲੇ ਮਹੀਨਿਆਂ ਤੋਂ ਲਗਾਤਾਰ ‘000’ ਸੀਰੀਜ਼ ਦੇ ਨੰਬਰ ਲੱਖਾਂ ਰੁਪਏ ਵਿੱਚ ਵਿਕ ਰਹੇ ਹਨ। ਹਾਲਾਂਕਿ ਨਿਲਾਮੀ ਵਿੱਚ 8 ਲੱਖ ਰੁਪਏ ਤੋਂ ਵੱਧ ਕੀਮਤ ਵਿੱਚ ਵੀ ਨੰਬਰ ਵਿਕੇ ਹਨ, ਪਰ ਪਿਛਲੇ ਮਹੀਨਿਆਂ ਦੇ ਮੁਕਾਬਲੇ ਇਹ ਆਕਸ਼ਨ ਸਭ ਤੋਂ ਬਿਹਤਰ ਰਿਹਾ।

ਇਸ ਤੋਂ ਪਹਿਲਾਂ PB 08 FZ ਸੀਰੀਜ਼ ਦਾ 0001 ਨੰਬਰ 8 ਲੱਖ 61 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ ਸੀ। ਆਰ.ਟੀ.ਓ. (RTO) ਅਧਿਕਾਰੀਆਂ ਅਨੁਸਾਰ, ਇੱਛੁਕ ਵਾਹਨ ਮਾਲਕ ਪੋਰਟਲ ‘ਤੇ ਬੋਲੀ ਲਗਾਉਂਦੇ ਹਨ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਸਬੰਧਤ ਨੰਬਰ ਅਲਾਟ ਕੀਤਾ ਜਾਂਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment