ਨਿਊਜ਼ ਡੈਸਕ : ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਹੋਣ ‘ਤੇ ਗੁੱਡ ਬਲੱਡ ਸੈੱਲਸ ਘੱਟ ਬਣਨ ਲੱਗਦੇ ਹਨ, ਜਿਸ ਨਾਲ ਕਮਜ਼ੋਰੀ, ਥਕਾਵਟ ਅਤੇ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਹੱਥਾਂ-ਪੈਰਾਂ ਵਿੱਚ ਝਣਝਣਾਹਟ, ਸੁੰਨਪਨ, ਜਲਨ ਜਾਂ ਸੰਤੁਲਨ ਵਿਗੜਨ ਵਰਗੀਆਂ ਦਿੱਕਤਾਂ ਵੀ ਆ ਸਕਦੀਆਂ ਹਨ।
ਵੈਸੇ ਤਾਂ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨ ਲਈ ਸਪਲੀਮੈਂਟਸ ਆਉਂਦੇ ਹਨ, ਪਰ ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਵੀ B12 ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਕੁਝ ਅਜਿਹੀਆਂ ਹਰੀਆਂ ਸਬਜ਼ੀਆਂ ਹਨ, ਜਿਨ੍ਹਾਂ ਨੂੰ ਹਰ ਕਿਸੇ ਨੂੰ ਆਪਣੀ ਪਲੇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਪਾਲਕ
ਪਾਲਕ ਵਿੱਚ ਫੋਲੇਟ, ਆਇਰਨ ਅਤੇ ਕਲੋਰੋਫਿਲ ਹੁੰਦੇ ਹਨ, ਜੋ ਰੈੱਡ ਬਲੱਡ ਸੈੱਲਸ ਨੂੰ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ। ਇਸਨੂੰ ਖਾਣ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ, ਥਕਾਵਟ ਘੱਟ ਲੱਗਦੀ ਹੈ ਅਤੇ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਵੀ ਮਿਲਦੀ ਹੈ। ਤੁਸੀਂ ਪਾਲਕ ਦੀ ਸਬਜ਼ੀ ਜਾਂ ਫਿਰ ਦਾਲ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।
ਚੁਕੰਦਰ
ਜੇਕਰ ਤੁਸੀਂ ਸਲਾਦ ਵਿੱਚ ਚੁਕੰਦਰ ਖਾਂਦੇ ਹੋ, ਤਾਂ ਸਮਝ ਲਓ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਨਹੀਂ ਹੋਵੇਗੀ। ਚੁਕੰਦਰ ਵਿੱਚ ਫੋਲੇਟ, ਮੈਂਗਨੀਜ਼, ਕੁਦਰਤੀ ਨਾਈਟ੍ਰੇਟਸ ਹੁੰਦੇ ਹਨ, ਜੋ ਸਰੀਰ ਵਿੱਚ ਬਲੱਡ ਸਰਕੂਲੇਸ਼ਨ (ਖ਼ੂਨ ਦੇ ਦੌਰੇ) ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਨਾਲ ਹੀ ਇਹ ਸਟੈਮਿਨਾ (ਤਾਕਤ) ਵੀ ਵਧਾਉਂਦੇ ਹਨ। ਵਿਟਾਮਿਨ B12 ਦੀ ਕਮੀ ਪੂਰਾ ਕਰਨ ਵਿੱਚ ਵੀ ਚੁਕੰਦਰ ਮਦਦ ਕਰਦਾ ਹੈ।
ਮੇਥੀ
ਮੇਥੀ ਦੇ ਪੱਤਿਆਂ ਦੀ ਵੀ ਸਬਜ਼ੀ ਬਣਾ ਕੇ ਲੋਕ ਖ਼ੂਬ ਖਾਂਦੇ ਹਨ ਅਤੇ ਇਹ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਇਸਨੂੰ ਖਾਣ ਨਾਲ ਪਾਚਨ ਪ੍ਰਣਾਲੀ ਚੰਗੀ ਰਹੇਗੀ, ਮੈਟਾਬੋਲਿਜ਼ਮ ਵਧੇਗਾ ਅਤੇ ਵਿਟਾਮਿਨ B12 ਦੀ ਕਮੀ ਪੂਰਾ ਕਰਨ ਵਿੱਚ ਮਦਦ ਮਿਲੇਗੀ। ਇਸ ਵਿੱਚ ਆਇਰਨ, ਫੋਲੇਟ, ਮੈਗਨੀਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

