ਅਮਰੀਕਾ ਦੇ ਮਿਸੂਰੀ ਵਿੱਚ ਵੱਡਾ ਜਹਾਜ਼ ਹਾਦਸਾ! ਪਾਇਲਟ ਸਣੇ 12 ਲੋਕਾਂ ਦੀ ਮੌਤ

Global Team
2 Min Read

ਮਿਸੂਰੀ : ਅਮਰੀਕਾ ਦੇ ਮਿਸੂਰੀ ਰਾਜ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਕਾਈਡਾਈਵਿੰਗ ਜਹਾਜ਼ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਬੇਕਾਬੂ ਹੋ ਕੇ ਕ੍ਰੈਸ਼ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਪਾਇਲਟ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ।

ਘਟਨਾ ਨੂੰ ਲੈ ਕੇ ਮਿਸੂਰੀ ਸਟੇਟ ਹਾਈਵੇਅ ਪੈਟਰੋਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਰਦਨਾਲ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਉਸ ਦੇ ਜਵਾਨ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਬਟਲਰ ਪੁਲਿਸ ਵਿਭਾਗ ਤੇ ਬੇਟਸ ਕਾਉਂਟੀ ਸ਼ੈਰਿਫ਼ ਦਫ਼ਤਰ ਦੀ ਮਦਦ ਕੀਤੀ। ਇਹ ਹਾਦਸਾ ਬਟਲਰ ਮੈਮੋਰੀਅਲ ਏਅਰਪੋਰਟ ਦੇ ਨੇੜੇ ਵਾਪਰਿਆ। ਬਟਲਰ ਸ਼ਹਿਰ ਕੈਨਸਾਸ ਸਿਟੀ ਤੋਂ ਲਗਭਗ 65 ਮੀਲ ਦੱਖਣ ਵਿੱਚ ਸਥਿਤ ਹੈ।

ਮਿਸੂਰੀ ਹਾਈਵੇਅ ਪੈਟਰੋਲ ਦੇ ਸਾਰਜੈਂਟ ਜਸਟਿਨ ਇਵਿੰਗ ਨੇ ਦੱਸਿਆ ਕਿ ਜਹਾਜ਼ ਸਕਾਈਡਾਈਵਿੰਗ ਲਈ ਲੋਕਾਂ ਨੂੰ ਉੱਪਰ ਲੈ ਕੇ ਜਾ ਰਿਹਾ ਸੀ। ਐਤਵਾਰ ਕਰੀਬ 11:30 ਵਜੇ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਮਿਲੀ ਕਿ ਇੱਕ ਜਹਾਜ਼ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਹੈ। ਇਵਿੰਗ ਨੇ ਕਿਹਾ ਕਿ ਹਾਦਸੇ ਦੇ ਕੁਝ ਹੀ ਸਮੇਂ ਬਾਅਦ ਰਾਹਤ ਅਤੇ ਬਚਾਅ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਸੀ, ਪਰ ਉਨ੍ਹਾਂ ਨੇ ਘਟਨਾ ਵਾਲੀ ਥਾਂ ਨੂੰ “ਬੇਹੱਦ ਭਿਆਨਕ” ਦੱਸਿਆ।

ਉਨ੍ਹਾਂ ਨੇ ਕਿਹਾ, “ਜਹਾਜ਼ ਹਵਾਈ ਅੱਡੇ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਡਿੱਗਿਆ, ਪਰ ਅਹਿਤਿਆਤ ਵਜੋਂ ਸੜਕ ਨੂੰ ਵੀ ਬੰਦ ਕੀਤਾ ਗਿਆ।” ਉਨ੍ਹਾਂ ਦੱਸਿਆ ਕਿ ਹਾਦਸੇ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਕੀਤੀ ਜਾਵੇਗੀ। ਹਾਦਸਾਗ੍ਰਸਤ ਜਹਾਜ਼ ਪੈਸੀਫਿਕ ਐਰੋਸਪੇਸ 750XL ਮਾਡਲ ਦਾ ਸੀ। ਇਹ ਇੱਕ ਸਿੰਗਲ-ਇੰਜਣ ਵਾਲਾ ਟਰਬੋਪ੍ਰੌਪ ਜਹਾਜ਼ ਹੈ, ਜਿਸਦੀ ਵਰਤੋਂ ਸਕਾਈਡਾਈਵਿੰਗ ਲਈ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਸਦਾ ਇਸਤੇਮਾਲ ਮਾਲ ਢੋਆ-ਢੁਆਈ, ਹਵਾਈ ਸਰਵੇਖਣ ਅਤੇ ਮੈਡੀਕਲ ਇਵੈਕੂਏਸ਼ਨ ਉਡਾਣਾਂ ਵਿੱਚ ਵੀ ਕੀਤਾ ਜਾਂਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment