ਪ੍ਰਧਾਨ ਮੰਤਰੀ ਮੋਦੀ ਫਰਾਂਸ ਤੇ ਸਲੋਵਾਕੀਆ ਦੇ ਦੌਰੇ ‘ਤੇ ਰਵਾਨਾ, G-7 ਸੰਮੇਲਨ ਵਿੱਚ ਲੈਣਗੇ ਹਿੱਸਾ

Global Team
3 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੀ ਦੋ ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਹੋਣ ਵਾਲੀ ਗੱਲਬਾਤ ਵਿੱਚ ਰੱਖਿਆ ਸਹਿਯੋਗ ਮੁੱਖ ਵਿਸ਼ਾ ਰਹਿਣ ਦੀ ਸੰਭਾਵਨਾ ਹੈ।

ਭਾਰਤ ਮਹੱਤਵਪੂਰਨ ਸਮੁੰਦਰੀ ਖੇਤਰਾਂ ਵਿੱਚ ਵਧ ਰਹੀ ਰਣਨੀਤਕ ਮੁਕਾਬਲੇਬਾਜ਼ੀ ਦੇ ਵਿਚਕਾਰ ਆਪਣੀ ਫ਼ੌਜੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦੋਵਾਂ ਆਗੂਆਂ ਵਿਚਕਾਰ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਚਰਚਾ ਹੋਣ ਦੀ ਉਮੀਦ ਹੈ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13-14 ਜੂਨ ਨੂੰ ਫਰਾਂਸ ਦੇ ਨੀਸ ਸ਼ਹਿਰ ਦੀ ਅਧਿਕਾਰਤ ਯਾਤਰਾ ਕਰਨਗੇ।14 ਜੂਨ ਨੂੰ ਨੀਸ ਵਿੱਚ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਮੈਕਰੋਨ ਨਾਲ ਦੁਵੱਲੀ ਗੱਲਬਾਤ ਕਰਨਗੇ, ਜਿਸ ਵਿੱਚ ਦੋਵੇਂ ਆਗੂ ਭਾਰਤ-ਫਰਾਂਸ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਵਿਆਪਕ ਸਮੀਖਿਆ ਕਰਨਗੇ।ਮੋਦੀ 16 ਜੂਨ ਨੂੰ ਪੈਰਿਸ ਆਉਣਗੇ। ਇੱਥੇ ਐਵੀਆਨ ਸ਼ਹਿਰ ਵਿੱਚ 17 ਜੂਨ ਨੂੰ ਹੋਣ ਵਾਲੇ G7 ਸਮਿਟ ਵਿੱਚ ਹਿੱਸਾ ਲੈਣਗੇ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਪੀਐਮ ਮੋਦੀ ਨੇ ਕਿਹਾ, ‘ਅਗਲੇ ਕੁਝ ਦਿਨਾਂ ਵਿੱਚ, ਮੈਂ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਫਰਾਂਸ ਅਤੇ ਸਲੋਵਾਕੀਆ ਵਿੱਚ ਰਹਾਂਗਾ, ਜਿਨ੍ਹਾਂ ਵਿੱਚ ਦੁਵੱਲੀ ਗੱਲਬਾਤ, ਬਹੁਪੱਖੀ ਬੈਠਕਾਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਸ਼ਾਮਲ ਹੈ। ਮੇਰਾ ਧਿਆਨ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਹੋਵੇਗਾ।’

ਪੀਐਮ ਮੋਦੀ ਨੇ ਕਿਹਾ, ‘ਇਸ ਯਾਤਰਾ ਦੀ ਸ਼ੁਰੂਆਤ ਨੀਸ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਨਾਲ ਹੋਵੇਗੀ, ਖ਼ਾਸ ਕਰਕੇ ‘ਭਾਰਤ ਇਨੋਵੇਟਸ’ ਪ੍ਰੋਗਰਾਮ ਤੋਂ, ਜਿਸ ਵਿੱਚ ਰਾਸ਼ਟਰਪਤੀ ਮੈਕਰੋਨ ਵੀ ਮੌਜੂਦ ਰਹਿਣਗੇ। ਕਿਉਂਕਿ ਭਾਰਤ ਅਤੇ ਫਰਾਂਸ ‘ਭਾਰਤ-ਫਰਾਂਸ ਇਨੋਵੇਸ਼ਨ ਵਰ੍ਹੇ’ ਵਜੋਂ ਮਨਾ ਰਹੇ ਹਨ, ਇਸ ਲਈ ਭਾਰਤ ਇਨੋਵੇਟਸ ਇੱਕ ਸ਼ਾਨਦਾਰ ਮੰਚ ਹੋਵੇਗਾ ਜੋ ਇਨੋਵੇਟਰਾਂ, ਸਟਾਰਟਅੱਪਸ ਅਤੇ ਇਨੋਵੇਸ਼ਨ ਦੀ ਦੁਨੀਆ ਨਾਲ ਜੁੜੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਵੇਗਾ।’ ਨੀਸ ਵਿੱਚ ਪੀਐਮ ਮੋਦੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਵੀ ਕਰਨਗੇ, ਜਿੱਥੇ ਦੋਵੇਂ ਆਗੂ ‘ਭਾਰਤ-ਫਰਾਂਸ ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ’ ਦੀ ਸਮੀਖਿਆ ਕਰਨਗੇ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment