Elon ਮਸਕ ਨੇ ਰਚਿਆ ਇਤਿਹਾਸ ! ਬਣੇ ਦੁਨੀਆ ਦੇ ਪਹਿਲੇ Trillionaire

Global Team
3 Min Read

ਨਿਊਜ਼ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਹੁਣ ਸਿਰਫ਼ ਇੱਕ ਅਰਬਪਤੀ ਨਹੀਂ ਰਹੇ, ਬਲਕਿ ਉਨ੍ਹਾਂ ਨੇ ਦੌਲਤ ਦੇ ਮਾਮਲੇ ਵਿੱਚ ਇੱਕ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ ਜੋ ਹੁਣ ਤੱਕ ਕਿਸੇ ਵੀ ਵਿਅਕਤੀ ਨੇ ਨਹੀਂ ਕੀਤਾ ਸੀ। ਰੌਕੇਟ ਅਤੇ ਸੈਟੇਲਾਈਟ ਕੰਪਨੀ ਸਪੇਸਐਕਸ (SpaceX) ਦੇ ਰਿਕਾਰਡ 75 ਅਰਬ ਡਾਲਰ ਦੇ ਇਨੀਸ਼ੀਅਲ ਪਬਲਿਕ ਆਫਰਿੰਗ (IPO) ਤੋਂ ਬਾਅਦ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨਰ (ਖਰਬਪਤੀ) ਬਣ ਗਏ ਹਨ।

ਮਸਕ ਦੀ ਦੌਲਤ ਦਾ ਇੱਕ ਵੱਡਾ ਹਿੱਸਾ ਹੁਣ ਉਨ੍ਹਾਂ ਦੀ ਸਪੇਸ ਕੰਪਨੀ ‘ਸਪੇਸਐਕਸ’ (SpaceX) ਤੋਂ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਆਏ ਸਪੇਸਐਕਸ ਦੇ ਇਤਿਹਾਸਕ ਆਈਪੀਓ (IPO) ਨੇ ਸ਼ੇਅਰ ਬਾਜ਼ਾਰ ਤੋਂ 75 ਅਰਬ ਡਾਲਰ ਜੁਟਾਏ ਹਨ, ਜਿਸ ਨੇ ਉਨ੍ਹਾਂ ਦੇ ਬਿਜ਼ਨਸ ਪ੍ਰਤੀ ਨਿਵੇਸ਼ਕਾਂ ਦੇ ਉਤਸ਼ਾਹ ਨੂੰ ਸਾਬਤ ਕੀਤਾ ਹੈ। ਰਾਇਟਰਜ਼ ਦੀ ਗਣਨਾ ਅਨੁਸਾਰ, ਸ਼ੁੱਕਰਵਾਰ ਨੂੰ ਜਦੋਂ ਸ਼ੇਅਰਾਂ ਦੀ ਟ੍ਰੇਡਿੰਗ ਸ਼ੁਰੂ ਹੋਈ, ਤਾਂ ਟੈਸਲਾ ਅਤੇ ਉਨ੍ਹਾਂ ਦੀਆਂ ਦੂਜੀਆਂ ਕੰਪਨੀਆਂ ਦੀ ਹਿੱਸੇਦਾਰੀ ਨੂੰ ਮਿਲਾ ਕੇ ਮਸਕ ਦੀ ਕੁੱਲ ਸੰਪਤੀ 1.1 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਈ। ਇਸ ਵਿੱਚ ਇਕੱਲੀ ਸਪੇਸਐਕਸ ਦੀ ਹੀ ਲਗਭਗ 866 ਅਰਬ ਡਾਲਰ ਦੀ ਹਿੱਸੇਦਾਰੀ ਸ਼ਾਮਲ ਹੈ।

ਇਸ ਆਈਪੀਓ (IPO) ਤੋਂ ਪਹਿਲਾਂ ਫੋਰਬਸ ਨੇ ਮਸਕ ਦੀ ਸੰਪਤੀ ਕਰੀਬ 780 ਅਰਬ ਡਾਲਰ ਦਰਜ ਕੀਤੀ ਸੀ, ਜੋ ਅਲਫਾਬੇਟ ਦੇ ਸਹਿ-ਸੰਸਥਾਪਕ ਲੈਰੀ ਪੇਜ ਵਰਗੇ ਅਮੀਰਾਂ ਤੋਂ ਬਹੁਤ ਅੱਗੇ ਸੀ। ਫੋਰਬਸ ਵੈਲਥ ਦੇ ਡਿਪਟੀ ਐਡੀਟਰ ਮੈਟ ਡੁਰੋਟ ਅਨੁਸਾਰ, ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦੀ ਸੰਪਤੀ ਲਗਭਗ 300 ਅਰਬ ਡਾਲਰ ਦੇ ਆਸ-ਪਾਸ ਘੁੰਮ ਰਹੀ ਹੈ, ਜੋ ਮਸਕ ਦੀ ਸੰਭਾਵਿਤ ਦੌਲਤ ਦੇ ਇੱਕ-ਤਿਹਾਈ ਤੋਂ ਵੀ ਘੱਟ ਹੈ। ਹੁਣ ਤੱਕ ਸਿਰਫ਼ ਇੱਕ ਹੋਰ ਵਿਅਕਤੀ, ਓਰੇਕਲ ਦੇ ਸੰਸਥਾਪਕ ਲੈਰੀ ਐਲੀਸਨ ਹੀ 400 ਅਰਬ ਡਾਲਰ ਦੀ ਸੰਪਤੀ ਤੱਕ ਪਹੁੰਚ ਸਕੇ ਹਨ।

ਦੱਸ ਦਈਏ ਕਿ 1 ਟ੍ਰਿਲੀਅਨ ਡਾਲਰ ਦੀ ਰਕਮ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀ ਜੀਡੀਪੀ ਨਾਲੋਂ ਵੀ ਵੱਡੀ ਹੈ। ਦੁਨੀਆ ਦੇ ਸਿਰਫ਼ 20 ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਜੀਡੀਪੀ ਇਸ ਤੋਂ ਵੱਧ ਹੈ। ਮਸਕ ਇਕੱਲੇ ਹੀ ਤਾਈਵਾਨ, ਸਵਿਟਜ਼ਰਲੈਂਡ, ਸਵੀਡਨ ਅਤੇ ਸਿੰਗਾਪੁਰ ਵਰਗੇ ਅਮੀਰ ਦੇਸ਼ਾਂ ਦੀ ਕੁੱਲ ਆਰਥਿਕਤਾ ਨਾਲੋਂ ਜ਼ਿਆਦਾ ਅਮੀਰ ਹੋ ਗਏ ਹਨ। ਜੇਕਰ ਕੋਈ ਵਿਅਕਤੀ ਹਰ ਘੰਟੇ 10 ਲੱਖ ਡਾਲਰ ਯਾਨੀ ਕਰੀਬ 9.54 ਕਰੋੜ ਰੁਪਏ ਵੀ ਖ਼ਰਚ ਕਰੇ, ਤਾਂ ਵੀ ਉਸ ਨੂੰ 1 ਟ੍ਰਿਲੀਅਨ ਡਾਲਰ ਖ਼ਤਮ ਕਰਨ ਵਿੱਚ 114 ਸਾਲਾਂ ਤੋਂ ਵੱਧ ਦਾ ਸਮਾਂ ਲੱਗੇਗਾ।

ਐਲਨ ਮਸਕ ਨੇ ਮਹਿਜ਼ 30 ਸਾਲਾਂ ਵਿੱਚ 1 ਟ੍ਰਿਲੀਅਨ (ਖਰਬ) ਦੀ ਨੈੱਟ ਵਰਥ ਦਾ ਸਫ਼ਰ ਤੈਅ ਕਰ ਲਿਆ ਹੈ। ਇਹ ਪੜ੍ਹਨ ਵਿੱਚ ਜਿੰਨਾ ਸ਼ਾਨਦਾਰ ਲੱਗ ਰਿਹਾ ਹੈ, ਉਸ ਤੋਂ ਕਿਤੇ ਵੱਧ ਰੋਮਾਂਚਕ ਰਿਹਾ ਹੈ। 1990 ਦੇ ਦਹਾਕੇ ਵਿੱਚ ਐਲਨ ਮਸਕ ਦਾ ਕਰੀਅਰ ਠੀਕ-ਠਾਕ ਸ਼ੁਰੂ ਹੋਇਆ ਸੀ। ਉਦੋਂ ਸ਼ਾਇਦ ਮਸਕ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਇੱਕ ਦਿਨ ਉਹ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਬਣ ਜਾਣਗੇ। SpaceX ਦੀ ਲਿਸਟਿੰਗ ਤੋਂ ਬਾਅਦ ਐਲਨ ਮਸਕ ਨੇ ਇਹ ਕੀਰਤੀਮਾਨ ਆਪਣੇ ਨਾਮ ਕੀਤਾ ਹੈ।

Share This Article
Leave a Comment