ਚੰਡੀਗੜ੍ਹ: ਦਿੱਲੀ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਹੁਣ ਪੰਜਾਬ ਵਿੱਚ ਐਂਟਰੀ ਲਈ ਤਿਆਰ ਹੈ। ਪਾਰਟੀ 13 ਜੂਨ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। CJP ਦੇ ਫਾਊਂਡਰ ਅਭਿਜੀਤ ਦੀਪਕੇ ਪੰਜਾਬ ਆ ਰਹੇ ਹਨ। ਉਨ੍ਹਾਂ ਖੁਦ ਲਾਈਵ ਹੋ ਕੇ ਦੱਸਿਆ ਕਿ ਮੈਂ ਭਲਕੇ ਅੰਮ੍ਰਿਤਸਰ ਆ ਰਿਹਾ ਹਾਂ। ਉਹ ਸ਼ਾਮ 4 ਵਜੇ ਅੰਮ੍ਰਿਤਸਰ ਗੇਟ ਵਿਖੇ ਆ ਰਹੇ ਹਨ।
ਅਭਿਜੀਤ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੱਲ੍ਹ ਸ਼ਾਮ 4 ਵਜੇ ਮੈਨੂੰ ਅੰਮ੍ਰਿਤਸਰ ਗੇਟ ਅੱਗੇ ਮਿਲਣ ਤੇ ਅਸੀਂ ਸਾਰੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਜੇਕਰ ਅਸੀਂ ਇਕੱਠੇ ਹੋ ਕੇ ਆਵਾਜ਼ ਚੁੱਕਾਂਗੇ ਤਾਂ NEET ਤੇ CBSE ਦੇ ਬੱਚਿਆਂ ਨੂੰ ਨਿਆਂ ਜ਼ਰੂਰ ਮਿਲੇਗਾ ਤੇ ਆਓ ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।

