ਚੈਂਪੀਅਨਜ਼ ਲੀਗ ਫਾਈਨਲ ‘ਚ PSG ਦੀ ਜਿੱਤ ਤੋਂ ਬਾਅਦ ਪੈਰਿਸ ‘ਚ ਹੰਗਾਮਾ, 45 ਲੋਕ ਗ੍ਰਿਫ਼ਤਾਰ

Global Team
2 Min Read

ਫਰਾਂਸ : ਫਰਾਂਸ ਦੇ ਪੈਰਿਸ ‘ਚ ਫੁੱਟਬਾਲ ਮੈਚ ਤੋਂ ਬਾਅਦ ਭਾਰੀ ਹੰਗਾਮਾ ਹੋਇਆ ਹੈ। ਜਿੱਤ ਤੋਂ ਬਾਅਦ ਪੈਰਿਸ ‘ਚ PSG ਸਮਰਥਕਾਂ ਦੇ ਜਸ਼ਨ ‘ਚ ਜ਼ਬਰਦਸਤ ਹਫੜਾ-ਦਫੜੀ ਮਚ ਗਈ। ਪ੍ਰਸ਼ੰਸਕਾਂ ਨੇ ਭੰਨਤੋੜ ਕੀਤੀ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ। ਭੰਨਤੋੜ ਦੀ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ 45 ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਹੰਗਾਮਾ ਪੈਰਿਸ ਵਿੱਚ ਫੁੱਟਬਾਲ ਮੈਚ ਵਿੱਚ ਆਰਸੇਨਲ ਨੂੰ ਹਰਾਉਣ ਤੋਂ ਬਾਅਦ ਹੋਇਆ ਹੈ।

ਦੱਸ ਦੇਈਏ ਕਿ ਪਿਛਲੇ ਸ਼ਨੀਵਾਰ ਨੂੰ ਫਰਾਂਸ ਦੇ ਪੁਸਕਾਸ ਏਰੀਨਾ ‘ਚ ਖੇਡੇ ਗਏ ਚੈਂਪੀਅਨਜ਼ ਲੀਗ ਦੇ ਫਾਈਨਲ ਮੈਚ ‘ਚ ਪੈਰਿਸ ਸੇਂਟ-ਜਰਮੇਨ ਯਾਨੀ PSG ਦੀ ਜਿੱਤ ਤੋਂ ਬਾਅਦ PSG ਸਮਰਥਕਾਂ ਦੀ ਪੈਰਿਸ ਦੀਆਂ ਸੜਕਾਂ ‘ਤੇ ਪੁਲਿਸ ਨਾਲ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਪੈਰਿਸ ਪੁਲਿਸ ਨੇ ਦਰਜਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

PSG ਦੀ ਜਿੱਤ ਦੇ ਦੌਰਾਨ ਹੰਗਾਮੇ ਤੋਂ ਬਾਅਦ ਇਸ ਮੈਚ ਲਈ ਪੂਰੇ ਫਰਾਂਸ ਵਿੱਚ ਲਗਭਗ 22 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ ਸਿਰਫ 8 ਹਜ਼ਾਰ ਪੈਰਿਸ ਵਿੱਚ ਸਨ। ਫਿਲਹਾਲ ਸ਼ਾਂਤੀ ਬਣਾਈ ਰੱਖਣ ਲਈ ਪੈਰਿਸ ਦੀਆਂ ਟਰਾਮ ਲਾਈਨਾਂ ਨੂੰ ਰੋਕ ਦਿੱਤਾ ਗਿਆ ਹੈ, ਕਈ ਮੈਟਰੋ ਸਟੇਸ਼ਨ ਬੰਦ ਹਨ ਅਤੇ ਕੁਝ ਥਾਵਾਂ ‘ਤੇ ਬੱਸ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਪੈਰਿਸ ਪੁਲਿਸ ਅਨੁਸਾਰ 79 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜਿਨ੍ਹਾਂ ‘ਚੋਂ 45 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਫੜਾ-ਦਫੜੀ ਦੌਰਾਨ ਛੇ ਵਾਹਨਾਂ ਅਤੇ ਦੋ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਿਆ ਹੈ।  ਇਸ ਹੰਗਾਮੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਦਰਅਸਲ, ਪੈਨਲਟੀ ਸ਼ੂਟਆਊਟ ‘ਚ ਰੋਮਾਂਚਕ ਜਿੱਤ ਦਾ ਜਸ਼ਨ ਮਨਾ ਰਹੇ ਸ਼ਹਿਰ ਦੇ ਮਸ਼ਹੂਰ ਚੈਂਪਸ-ਏਲੀਸੀਸ ਐਵੇਨਿਊ ‘ਤੇ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ ਸਨ।

Share This Article
Leave a Comment