ਚੰਡੀਗੜ੍ਹ: ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਨਵਾਂ ਸੂਬਾ ਪ੍ਰਧਾਨ ਐਲਾਨ ਦਿੱਤਾ ਹੈ। ਪਾਣੀਪਤ ਦੀ ਰੇਡੀਓਲੋਜਿਸਟ ਡਾ. ਅਰਚਨਾ ਗੁਪਤਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। 43 ਸਾਲਾਂ ਬਾਅਦ ਕੋਈ ਮਹਿਲਾ ਹਰਿਆਣਾ BJP ਦੀ ਪ੍ਰਧਾਨ ਬਣੀ ਹੈ। ਇਸ ਤੋਂ ਪਹਿਲਾਂ 1980 ਵਿੱਚ ਡਾ. ਕਮਲਾ ਵਰਮਾ ਪਾਰਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ।
ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਮੋਹਨਲਾਲ ਬਡੌਲੀ ਨੂੰ ਦੁਬਾਰਾ ਮੌਕਾ ਮਿਲ ਸਕਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਡਾ. ਅਰਚਨਾ ਗੁਪਤਾ ਦੇ ਨਾਲ ਅੰਬਾਲਾ ਦੇ ਸਾਬਕਾ ਮੰਤਰੀ ਅਸੀਮ ਗੋਯਲ ਦਾ ਨਾਮ ਵੀ ਚਰਚਾ ਵਿੱਚ ਸੀ।
ਡਾਕਟਰੀ ਤੋਂ ਸਿਆਸਤ ਤੱਕ ਦਾ ਸਫਰ
ਡਾ. ਅਰਚਨਾ ਗੁਪਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਪਾਣੀਪਤ ਵਿੱਚ ਉਨ੍ਹਾਂ ਦਾ ਆਪਣਾ ਹਸਪਤਾਲ ਵੀ ਹੈ। ਉਹ MBBS ਅਤੇ MD ਦੀ ਪੜ੍ਹਾਈ ਕਰ ਚੁੱਕੀਆਂ ਹਨ ਅਤੇ ਗੋਲਡ ਮੈਡਲਿਸਟ ਰੇਡੀਓਲੋਜਿਸਟ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਵਿਸ਼ਵ ਹਿੰਦੂ ਪਰਿਸ਼ਦ ਦੀ ਇੰਡਿਅਨ ਹੈਲਥ ਲਾਈਨ ਨਾਲ ਜੁੜੀਆਂ ਹੋਈਆਂ ਸਨ।
ਬਾਅਦ ਵਿੱਚ ਉਹ BJP ਮਹਿਲਾ ਮੋਰਚੇ ਨਾਲ ਜੁੜੀਆਂ। ਸਾਲ 2020 ਵਿੱਚ ਉਨ੍ਹਾਂ ਨੂੰ ਪਹਿਲੀ ਵੱਡੀ ਸਿਆਸੀ ਜ਼ਿੰਮੇਵਾਰੀ ਮਿਲੀ ਜਦੋਂ ਉਹ ਪਾਣੀਪਤ BJP ਦੀ ਜ਼ਿਲ੍ਹਾ ਪ੍ਰਧਾਨ ਬਣੀਆਂ। ਇਸ ਤੋਂ ਬਾਅਦ 2023 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਸੂਬਾ ਮਹਾਂਮੰਤਰੀ ਬਣਾਇਆ ਗਿਆ।
ਬਡੌਲੀ ਨੂੰ ਕਿਹਾ- ਤੁਹਾਡਾ ਲਾਇਆ ਪੌਦਾ ਹਾਂ
ਮੋਹਨਲਾਲ ਬਡੌਲੀ ਨੂੰ ਹਟਾਉਣ ਦੀਆਂ ਚਰਚਾਵਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ। ਉਹ 9 ਜੁਲਾਈ 2024 ਨੂੰ ਹਰਿਆਣਾ BJP ਦੇ ਸੂਬਾ ਪ੍ਰਧਾਨ ਬਣੇ ਸਨ। ਡਾ. ਅਰਚਨਾ ਗੁਪਤਾ ਨੂੰ ਮਨੋਹਰ ਲਾਲ ਅਤੇ ਸੰਗਠਨ ਦੇ ਕਰੀਬੀ ਚਿਹਰੇ ਵਜੋਂ ਵੀ ਦੇਖਿਆ ਜਾਂਦਾ ਹੈ।
ਨਵੇਂ ਅਹੁਦੇ ਦੀ ਘੋਸ਼ਣਾ ਤੋਂ ਬਾਅਦ ਡਾ. ਅਰਚਨਾ ਗੁਪਤਾ ਨੇ ਫੋਨ ‘ਤੇ ਮੋਹਨਲਾਲ ਬਡੌਲੀ ਨਾਲ ਗੱਲ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਅਧਿਆਕਸ਼ ਜੀ ਤੁਹਾਡਾ ਬਹੁਤ ਧੰਨਵਾਦ, ਇਹ ਤੁਹਾਡਾ ਹੀ ਲਾਇਆ ਹੋਇਆ ਪੌਦਾ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

