ਪੈਟਰੋਲ – ਡੀਜ਼ਲ ਫਿਰ ਹੋਏ ਮਹਿੰਗੇ, ਲਗਾਤਾਰ ਚੌਥੀ ਵਾਰ ਕੀਮਤਾਂ ਵਿੱਚ ਵਾਧਾ; ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ

Global Team
3 Min Read

ਨਵੀ ਦਿੱਲੀ : ਅੱਜ 25 ਮਈ 2026 ਨੂੰ ਲਗਾਤਾਰ ਚੌਥੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਦਿਨੋ-ਦਿਨ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਚਿੰਤਾ ਇਕ ਵਾਰ ਫਿਰ ਵਧਾ ਦਿੱਤੀ ਹੈ। ਅੱਜ 25 ਮਈ ਨੂੰ ਪੈਟਰੋਲ ₹2.61 ਪ੍ਰਤੀ ਲੀਟਰ ਅਤੇ ਡੀਜ਼ਲ ₹2.71 ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਹੁਣ ਇੱਕ ਲੀਟਰ ਪੈਟਰੋਲ ਦੀ ਕੀਮਤ ₹102.12 ਅਤੇ ਡੀਜ਼ਲ ਦੀ ਕੀਮਤ ₹95.20 ਹੋ ਗਈ ਹੈ।

ਦੱਸ ਦੇਈਏ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। 15 ਮਈ ਨੂੰ 4 ਸਾਲਾਂ ਵਿੱਚ ਪਹਿਲੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ₹3 ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ 19 ਮਈ ਅਤੇ 23 ਮਈ ਨੂੰ ਵੀ ਕਰੀਬ 90-90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ।15 ਮਈ ਤੋਂ ਸ਼ੁਰੂ ਹੋਏ ਇਸ ਵਾਧੇ ਤੋਂ ਬਾਅਦ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁੱਲ ਮਿਲਾ ਕੇ ₹7.50 ਪ੍ਰਤੀ ਲੀਟਰ ਤੋਂ ਵੱਧ ਦਾ ਉਛਾਲ ਆਇਆ ਹੈ।

ਇਸ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਹੈ। ਇਰਾਨ ਅਤੇ ਅਮਰੀਕਾ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰੂਡ ਆਇਲ ਦੀ ਕੀਮਤ 70 ਡਾਲਰ ਸੀ, ਜੋ ਹੁਣ ਵਧ ਕੇ 100 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈ ਹੈ।ਕਰੂਡ ਦੀਆਂ ਕੀਮਤਾਂ ਵਧਣ ਕਾਰਨ ਤੇਲ ਕੰਪਨੀਆਂ ਦਬਾਅ ਵਿੱਚ ਸਨ। ਇਸ ਲਈ ਕੰਪਨੀਆਂ ਨੇ ਘਾਟੇ ਦੀ ਭਰਪਾਈ ਕਰਨ ਲਈ ਇਹ ਕਦਮ ਚੁੱਕਿਆ ਹੈ।

ਤਾਜ਼ਾ ਵਾਧੇ ਤੋਂ ਬਾਅਦ ਮੁੰਬਈ ਵਿੱਚ ਪੈਟਰੋਲ ₹2.76 ਮਹਿੰਗਾ ਹੋ ਕੇ ₹111.21 ਪ੍ਰਤੀ ਲੀਟਰ ਅਤੇ ਡੀਜ਼ਲ ₹2.81 ਮਹਿੰਗਾ ਹੋ ਕੇ ₹97.83 ਪ੍ਰਤੀ ਲੀਟਰ ਹੋ ਗਿਆ ਹੈ।ਚੇਨਈ ਵਿੱਚ ਪੈਟਰੋਲ ₹2.46 ਮਹਿੰਗਾ ਹੋ ਕੇ ₹107.77 ਪ੍ਰਤੀ ਲੀਟਰ ਅਤੇ ਡੀਜ਼ਲ ₹2.57 ਮਹਿੰਗਾ ਹੋ ਕੇ ₹99.55 ਪ੍ਰਤੀ ਲੀਟਰ ਹੋ ਗਿਆ ਹੈ।ਬੈਂਗਲੁਰੂ ਵਿੱਚ ਪੈਟਰੋਲ ₹2.52 ਮਹਿੰਗਾ ਹੋ ਕੇ ₹110.61 ਪ੍ਰਤੀ ਲੀਟਰ ਅਤੇ ਡੀਜ਼ਲ ₹2.55 ਮਹਿੰਗਾ ਹੋ ਕੇ ₹98.54 ਪ੍ਰਤੀ ਲੀਟਰ ਹੋ ਗਿਆ ਹੈ।

ਨੋਇਡਾ ਵਿੱਚ ਪੈਟਰੋਲ ₹2.41 ਮਹਿੰਗਾ ਹੋ ਕੇ ₹101.92 ਪ੍ਰਤੀ ਲੀਟਰ ਅਤੇ ਡੀਜ਼ਲ ₹2.53 ਮਹਿੰਗਾ ਹੋ ਕੇ ₹95.37 ਪ੍ਰਤੀ ਲੀਟਰ ਹੋ ਗਿਆ ਹੈ।ਗੁਰੂਗ੍ਰਾਮ ਵਿੱਚ ਪੈਟਰੋਲ ₹2.53 ਮਹਿੰਗਾ ਹੋ ਕੇ ₹102.69 ਪ੍ਰਤੀ ਲੀਟਰ ਅਤੇ ਡੀਜ਼ਲ ₹2.63 ਮਹਿੰਗਾ ਹੋ ਕੇ ₹95.36 ਪ੍ਰਤੀ ਲੀਟਰ ਹੋ ਗਿਆ ਹੈ।ਚੰਡੀਗੜ੍ਹ ਵਿੱਚ ਪੈਟਰੋਲ ₹2.59 ਮਹਿੰਗਾ ਹੋ ਕੇ ₹101.54 ਪ੍ਰਤੀ ਲੀਟਰ ਅਤੇ ਡੀਜ਼ਲ ₹2.53 ਮਹਿੰਗਾ ਹੋ ਕੇ ₹89.47 ਪ੍ਰਤੀ ਲੀਟਰ ਹੋ ਗਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment