ਹਰਿਆਣਾ : ‘ਕਾਕਰੋਚ ਜਨਤਾ ਪਾਰਟੀ’ (CJP) ਨੂੰ ਲੈ ਕੇ ਦੇਸ਼ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਬਣੀ ਇਸ ਪਾਰਟੀਨੂੰ ਨੌਜਵਾਨਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।ਸੀ.ਜੇ.ਆਈ. (CJI) ਦੇ ਬਿਆਨ ਤੋਂ ਬਾਅਦ ਸ਼ੁਰੂ ਹੋਏ ‘ਕਾਕਰੋਚ’ ਡਿਜੀਟਲ ਮੂਵਮੈਂਟ ਦੀ ਹਰਿਆਣਾ ਵਿੱਚ ਵੀ ਐਂਟਰੀ ਹੋ ਗਈ ਹੈ।
ਇਨੈਲੋ (INLD) ਵਿਧਾਇਕ ਅਰਜੁਨ ਚੌਟਾਲਾ ਦਾ ਕਾਕਰੋਚ ਜਨਤਾ ਪਾਰਟੀ ਦੇ ਹੱਕ ‘ਚ ਬਿਆਨ ਸਾਹਮਣੇ ਆਇਆ ਹੈ ਜਿਸ ਉਨ੍ਹਾਂ ਕਿਹਾ ਕਿ ਮੈਂ ਉਸ ਪੀੜ੍ਹੀ ਤੋਂ ਹਾਂ ਜਿਸ ਨੂੰ ਆਲਸੀ ਅਤੇ ਕਾਕਰੋਚ ਕਿਹਾ ਗਿਆ, ਇਸ ਤਰ੍ਹਾਂ ਮੈਂ ਕਾਕਰੋਚਾਂ ਦਾ ਪਹਿਲਾ ਵਿਧਾਇਕ ਹੋਇਆ।
ਦੱਸ ਦਈਏ ਕਿ ਰਾਨੀਆ ਤੋਂ ਵਿਧਾਇਕ ਅਰਜੁਨ ਚੌਟਾਲਾ ਨੇ ਸੋਸ਼ਲ ਮੀਡੀਆ ਲਾਈਵ ਦੌਰਾਨ ਕਿਹਾ– “ਵਿਧਾਇਕ ਬਣਨ ਤੋਂ ਪਹਿਲਾਂ ਮੈਂ ਉਸੇ ਨੌਜਵਾਨ ਪੀੜ੍ਹੀ ਦਾ ਹਿੱਸਾ ਹਾਂ, ਜਿਸ ਨੂੰ ਬੇਰੁਜ਼ਗਾਰ, ਆਲਸੀ ਅਤੇ ‘ਕਾਕਰੋਚ’ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ। ਜਿਨ੍ਹਾਂ ਨੌਜਵਾਨਾਂ ਨੂੰ ਆਲਸੀ ਅਤੇ ਪੈਰਾਸਾਈਟ (ਪਰਜੀਵੀ) ਕਿਹਾ ਜਾ ਰਿਹਾ ਹੈ, ਉਨ੍ਹਾਂ ਤੋਂ ਹੀ ਦੇਸ਼ ਸੇਵਾ, ਫ਼ੌਜ ਵਿੱਚ ਭਰਤੀ ਅਤੇ ਜਾਗਰੂਕ ਨਾਗਰਿਕ ਬਣਨ ਦੀ ਉਮੀਦ ਵੀ ਕੀਤੀ ਜਾਂਦੀ ਹੈ। ਮੂਵਮੈਂਟ ਪ੍ਰਸਿੱਧ ਹੋਣ ਤੋਂ ਬਾਅਦ ਰਾਤੋ-ਰਾਤ ‘ਕਾਕਰੋਚ ਜਨਤਾ ਪਾਰਟੀ’ ਦਾ ਸੋਸ਼ਲ ਮੀਡੀਆ ਪੇਜ ਬੰਦ ਕਰ ਦਿੱਤਾ ਗਿਆ। ਕਾਕਰੋਚ ਨੂੰ ਦਸ ਵਾਰ ਵੀ ਕੁਚਲੋਗੇ ਤਾਂ ਭੱਜਣਾ ਤੁਹਾਨੂੰ ਹੀ ਪਵੇਗਾ।”
ਇਸ ਤੋਂ ਇਲਾਵਾ ‘ਕਾਕਰੋਚ ਜਨਤਾ ਪਾਰਟੀ’ ਦੇ X (ਟਵਿੱਟਰ) ਹੈਂਡਲ ਨੂੰ ਬਲਾਕ ਕੀਤੇ ਜਾਣ ‘ਤੇ ਕਾਂਗਰਸ ਸਾਂਸਦ ਦੀਪੇਂਦਰ ਹੁੱਡਾ ਵੀ ਭੜਕ ਗਏ ਅਤੇ ਉਨ੍ਹਾਂ ਨੇ ਭਾਜਪਾ (BJP) ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ– ” ਸੁਣਿਆ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਨੋਟਬੰਦੀ ਅਤੇ ਵੋਟਬੰਦੀ ਤੋਂ ਬਾਅਦ BJP ਹੁਣ ਲੈ ਕੇ ਆਈ ਹੈ ‘ਕਾਕਰੋਚ ਬੰਦੀ’। ਜੇਕਰ ਕੋਈ ਇਸ ਤਰ੍ਹਾਂ ਸੋਸ਼ਲ ਮੀਡੀਆ ‘ਤੇ ਤੁਹਾਡੀ ਬੁਰਾਈ ਕਰਦਾ ਹੈ, ਤਾਂ ਤੁਸੀਂ ਉਸ ਦਾ ਅਕਾਊਂਟ ਬੰਦ ਕਰਵਾ ਦਿੰਦੇ ਹੋ, ਲੋਕਤੰਤਰ ਵਿੱਚ ਇਹ ਬਿਲਕੁਲ ਗਲਤ ਹੈ। ਮੇਰਾ ਮੰਨਣਾ ਹੈ ਕਿ ਇਹ ਮੂਵਮੈਂਟ ਨੌਜਵਾਨਾਂ, ਉਨ੍ਹਾਂ ਦੇ ਅੰਦਰਲੇ ਗੁੱਸੇ ਅਤੇ BJP ਦੇ ਬਣਾਏ ਉਸ ਖ਼ਰਾਬ ਸਿਸਟਮ ਦੀ ਝਲਕ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

