ਲੁਧਿਆਣਾ: ਲੁਧਿਆਣਾ ਦੀ ਕੋਮਲਪ੍ਰੀਤ ਕੌਰ (19) ਵਾਸੀ ਪਿੰਡ ਕਲਸੀਆਂ ਜ਼ਿਲ੍ਹਾ ਰਾਏਕੋਟ ਦੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 19 ਸਾਲਾ ਕੋਮਲਪ੍ਰੀਤ ਹਾਲ ਹੀ ‘ਚ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਗਈ ਸੀ। ਇਹ ਹਾਦਸਾ ਪਰਥ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਦੇ ਬਾਹਰ ਵਾਪਰਿਆ ਹੈ। ਜਿਥੇ ਕੁੜੀ ਨੂੰ ਕਾਰ ਨੇ ਕੁਚਲ ਦਿਤਾ।
ਕੋਮਲਪ੍ਰੀਤ ਕੌਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਿੰਡ ਕਲਸੀਆਂ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਨੇ ਮੁਲਜ਼ਮ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫਿਲਹਾਲ ਕੋਮਲਪ੍ਰੀਤ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਆਸਟ੍ਰੇਲੀਆ ਅਤੇ ਭਾਰਤ ਵਿਚ ਮੌਜੂਦ ਸਮਾਜ ਸੇਵੀ ਸੰਸਥਾਵਾਂ ਵਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ।

