ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ‘ਚ ਕੀਤੀ ਵੱਡੀ ਕਾਰਵਾਈ, 35 ਅੱਤਵਾਦੀ ਮਾਰੇ, 3 ਕਮਾਂਡਰ ਗ੍ਰਿਫਤਾਰ

Global Team
2 Min Read

 ਕਰਾਚੀ: ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਬਲੋਚਿਸਤਾਨ ‘ਚ ਵੱਡੀ ਕਾਰਵਾਈ ਕਰਦੇ ਹੋਏ ਬਲੋਚਿਸਤਾਨ ਦੇ ਮੰਗਲਾ ਜ਼ਰਘੂਨ ਘਰ ਇਲਾਕੇ ‘ਚ ਆਪਰੇਸ਼ਨ ਚਲਾ ਕੇ 35 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਅਤੇ 3 ਸੀਨੀਅਰ ਕਮਾਂਡਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ ਨੇ ਇਹ ਕਾਰਵਾਈ 13 ਮਈ ਨੂੰ ਸ਼ੁਰੂ ਹੋਏ ਅਪਰੇਸ਼ਨ ਦੌਰਾਨ ਕੀਤੀ, ਜਿਸ ਵਿੱਚ ਪਿਛਲੇ 4 ਦਿਨਾਂ ਵਿੱਚ 35 ਅੱਤਵਾਦੀ ਮਾਰੇ ਜਾ ਚੁੱਕੇ ਹਨ।

ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅਪਰੇਸ਼ਨ ਬਲੋਚਿਸਤਾਨ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਉਨ੍ਹਾਂ ਨਾਲ ਜੁੜੇ ਸਮੂਹਾਂ ਖ਼ਿਲਾਫ਼ ਚਲਾਇਆ ਗਿਆ ਸੀ। ਰਿੰਦ ਨੇ ਕਿਹਾ ਕਿ ਫੜੇ ਗਏ ਤਿੰਨ ਕਮਾਂਡਰ ਹਾਈ-ਪ੍ਰੋਫਾਈਲ ਵਿਅਕਤੀ ਹਨ, ਅਤੇ ਇਹ ਕਾਰਵਾਈ ਸੂਬੇ ਵਿਚ ਪਹਿਲਾਂ ਫੜੇ ਗਏ ਅੱਤਵਾਦੀਆਂ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਚਲਾਈ ਗਈ ਸੀ।

ਰਿੰਦ ਨੇ ਇਹ ਵੀ ਕਿਹਾ ਕਿ ਸੁਰੱਖਿਆ ਬਲਾਂ ਦੀ ਕਾਰਵਾਈ ਕਾਰਨ ਮੰਗਲਾ ਜ਼ਰਘੂਨ ਘਰ ਇਲਾਕੇ ਦੇ ਕਈ ਬੇਸ ਕੈਂਪ ਵੀ ਤਬਾਹ ਹੋ ਗਏ ਹਨ। ਹਾਲਾਂਕਿ ਇਸ ਮਾਮਲੇ ‘ਤੇ ਪਾਕਿਸਤਾਨੀ ਫੌਜ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਰਿੰਦ ਦਾ ਕਹਿਣਾ ਹੈ ਕਿ ਸੂਬੇ ‘ਚ ਮਿਲੇ ਇਨਪੁਟਸ ਦੇ ਆਧਾਰ ‘ਤੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਇਸ ਦਾ ਉਦੇਸ਼ ਅੱਤਵਾਦ ਨੂੰ ਖਤਮ ਕਰਨਾ ਹੈ। ਹਾਲ ਹੀ ‘ਚ ਅੱਤਵਾਦੀਆਂ ਖਿਲਾਫ ਚਲਾਈ ਗਈ ਕਾਰਵਾਈ ‘ਚ ਇਕ ਮੇਜਰ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ।

ਪਾਕਿਸਤਾਨ ਦੀ ਇਹ ਕਾਰਵਾਈ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ ‘ਚ ਬੀਤੇ ਬੁੱਧਵਾਰ ਨੂੰ ਅੱਤਵਾਦੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ ‘ਚ ਇਕ ਮੇਜਰ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ। ਇਹ ਜਾਣਕਾਰੀ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ISPR) ਦੇ ਅਨੁਸਾਰ ਸਾਹਮਣੇ ਆਈ ਹੈ। ਇਸ ਕਾਰਵਾਈ ‘ਚ ਘੱਟੋ-ਘੱਟ ਸੱਤ ਅੱਤਵਾਦੀ ਮਾਰੇ ਗਏ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment