ਲੁਧਿਆਣਾ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਵੱਲੋਂ ਤੁਰੰਤ ਐਕਸ਼ਨ

Global Team
2 Min Read

ਲੁਧਿਆਣਾ: ਪੰਜਾਬ ਵਿੱਚ ਇੱਕ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਈਮੇਲ ਵਿੱਚ ਲੁਧਿਆਣਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ, ਜਿਸ ਕਾਰਨ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਪ੍ਰਬੰਧਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਧਮਕੀ ਮਿਲਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਨੂੰ ਰੋਕ ਦਿੱਤਾ ਗਿਆ। ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਕੇ ਪੂਰਾ ਕੈਂਪਸ ਖਾਲੀ ਕਰਵਾਇਆ ਗਿਆ। ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ, ਉਨ੍ਹਾਂ ਵਿੱਚ ਦੁੱਗਰੀ ਸਥਿਤ ਬਾਲ ਭਾਰਤੀ ਸਕੂਲ, DAV ਸਕੂਲ ਸਰਾਭਾ ਨਗਰ ਐਕਸਟੈਂਸ਼ਨ, ਸੈਕਰਡ ਹਾਰਟ ਸਕੂਲ, ਦ ਏਸ਼ੀਅਨ ਸਕੂਲ ਅਤੇ ਭਾਰਤੀ ਵਿਦਿਆ ਮੰਦਰ (BVM) ਦੀਆਂ ਕਿਚਲੂ ਨਗਰ, ਉਦਮ ਸਿੰਘ ਨਗਰ ਅਤੇ ਸੈਕਟਰ-39 ਸ਼ਾਖਾਵਾਂ ਵੀ ਇਸ ਧਮਕੀ ਵਿੱਚ ਸ਼ਾਮਲ ਸਨ।

ਪੁਲਿਸ ਅਧਿਕਾਰੀਆਂ ਮੁਤਾਬਕ, ਈਮੇਲ ਮਿਲਣ ਮਗਰੋਂ ਐਂਟੀ-ਸਬੋਟਾਜ਼ ਟੀਮਾਂ ਨਾਲ ਪੂਰੇ ਇਲਾਕੇ ਦੀ ਤਲਾਸ਼ੀ ਲਈ ਗਈ, ਪਰ ਕਿਸੇ ਵੀ ਕਿਸਮ ਦੀ ਸੰਦੇਹਜਨਕ ਵਸਤੂ ਨਹੀਂ ਮਿਲੀ। ਹੁਣ ਸਾਈਬਰ ਟੀਮ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸੇ ਈਮੇਲ ਵਿੱਚ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਅਤੇ ਧੂਰੀ ਤੋਂ ਦਿੱਲੀ ਜਾਣ ਵਾਲੇ ਰੇਲਵੇ ਟ੍ਰੈਕ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਨਾਲ ਨਾਲ ਸੰਗਰੂਰ ਦੇ ਕੁਝ ਸਕੂਲਾਂ ਨੂੰ ਵੀ ਉਡਾਉਣ ਦੀ ਗੱਲ ਕਹੀ ਗਈ।

ਈਮੇਲ ਵਿੱਚ ਕੁਝ ਰਾਜਨੀਤਿਕ ਆਗੂਆਂ ਬਾਰੇ ਵੀ ਤਿੱਖੀਆਂ ਗੱਲਾਂ ਲਿਖੀਆਂ ਗਈਆਂ ਅਤੇ ਕਿਹਾ ਗਿਆ ਕਿ ਵੱਖ-ਵੱਖ ਸਮਿਆਂ ‘ਤੇ ਧਮਾਕੇ ਕੀਤੇ ਜਾਣਗੇ। ਹਾਲਾਂਕਿ, ਦੱਸੇ ਗਏ ਸਮੇਂ ਦੌਰਾਨ ਕਿਸੇ ਵੀ ਥਾਂ ਕੋਈ ਧਮਾਕਾ ਨਹੀਂ ਹੋਇਆ।

ਪੁਲਿਸ ਵੱਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment