Hanta virus ਨੇ ਵਧਾਈ ਚਿੰਤਾ! 3 ਹੋਰ ਯਾਤਰੀ ਪਾਏ ਗਏ ਪਾਜ਼ੀਟਿਵ

Global Team
3 Min Read

ਵਾਸ਼ਿੰਗਟਨ ਡੀ.ਸੀ: ਕੋਰੋਨਾ ਵਾਇਰਸ ਤੋਂ ਬਾਅਦ ਇੱਕ ਹੋਰ ਵਾਇਰਸ ਲੋਕਾਂ ਵਿੱਚ ਡਰ ਪੈਦਾ ਕਰ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹੰਟਾ ਵਾਇਰਸ (Hantavirus) ਦੀ। ਜਿਸ ਤੇਜ਼ੀ ਨਾਲ ਇਹ ਵਾਇਰਸ ਫੈਲ ਰਿਹਾ ਹੈ, ਦੁਨੀਆ ਦੇ ਕਈ ਦੇਸ਼ਾਂ ਨੇ ਅਲਰਟ ਜਾਰੀ ਕਰ ਦਿੱਤਾ ਹੈ। ਅਟਲਾਂਟਿਕ ਮਹਾਂਸਾਗਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਖ਼ਤਰਨਾਕ ਹੰਟਾ ਵਾਇਰਸ ਨਾਲ ਸੰਕਰਮਿਤ ਇੱਕ ਕਰੂਜ਼ ਸ਼ਿਪ ਘੁੰਮ ਰਹੀ ਸੀ। ਕਰੂਜ਼ ਸ਼ਿਪ ‘ਤੇ ਫੈਲੀ ਇਸ ਬਿਮਾਰੀ ਨਾਲ ਕਈ ਲੋਕ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 3 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਹੰਟਾ ਵਾਇਰਸ ਦੇ ਸੰਪਰਕ ਵਿੱਚ ਆਏ 3 ਹੋਰ ਲੋਕਾਂ ਵਿੱਚ ਇਹ ਇਨਫੈਕਸ਼ਨ ਪਾਈ ਗਈ ਹੈ। ਇਨ੍ਹਾਂ ਵਿੱਚ ਇੱਕ ਅਮਰੀਕੀ ਅਤੇ ਇੱਕ ਫਰਾਂਸੀਸੀ ਯਾਤਰੀ ਸ਼ਾਮਲ ਹਨ, ਜੋ ਪਹਿਲਾਂ ਹੀ ਆਪਣੇ-ਆਪਣੇ ਦੇਸ਼ ਪਰਤ ਚੁੱਕੇ ਸਨ। ਉੱਥੇ ਹੀ, ਮੈਡ੍ਰਿਡ ਵਿੱਚ ਕੁਆਰੰਟੀਨ ਇੱਕ ਸਪੇਨੀ ਨਾਗਰਿਕ ਦੀ ਸ਼ੁਰੂਆਤੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

11 ਅਪ੍ਰੈਲ ਨੂੰ ਇੱਕ ਬਜ਼ੁਰਗ ਡੱਚ ਯਾਤਰੀ ਦੀ ਜਹਾਜ਼ ‘ਤੇ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਬਾਅਦ ਵਿੱਚ ਦੱਖਣੀ ਅਫਰੀਕਾ ਵਿੱਚ ਮ੍ਰਿਤਕ ਪਾਈ ਗਈ। 2 ਮਈ ਨੂੰ ਇੱਕ ਜਰਮਨ ਮਹਿਲਾ ਦੀ ਜਹਾਜ਼ ‘ਤੇ ਮੌਤ ਹੋ ਗਈ।

ਇਹ ਸਾਰੇ ਯਾਤਰੀ ‘MV Hondius’ ਨਾਮ ਦੇ ਉਸ ਕਰੂਜ਼ ਸ਼ਿਪ ਤੋਂ ਪਰਤੇ ਹਨ, ਜਿੱਥੇ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਹ ਜਹਾਜ਼ ਸਪੇਨ ਦੇ ਕੈਨਰੀ ਆਈਲੈਂਡਜ਼ ਵਿੱਚ ਰੁਕਿਆ ਸੀ। WHO ਦੇ ਅਨੁਸਾਰ ਜਹਾਜ਼ ਨਾਲ ਜੁੜੇ ਹੰਤਾ ਵਾਇਰਸ ਦੇ 9 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

WHO ਨੇ ਜਹਾਜ਼ ਤੋਂ ਪਰਤਣ ਵਾਲੇ ਸਾਰੇ ਲੋਕਾਂ ਲਈ 42 ਦਿਨਾਂ ਦੇ ਆਈਸੋਲੇਸ਼ਨ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ ਅਮਰੀਕੀ CDC ਨੇ ਕਿਹਾ ਹੈ ਕਿ ਵਾਇਰਸ ਦਾ ਇਨਸਾਨ ਤੋਂ ਇਨਸਾਨ ਵਿੱਚ ਫੈਲਣਾ ਦੁਰਲੱਭ ਹੈ ਅਤੇ ਇਸ ਨੂੰ ਕੋਵਿਡ ਵਰਗੀ ਮਹਾਂਮਾਰੀ ਨਹੀਂ ਮੰਨਿਆ ਜਾ ਸਕਦਾ ।

ਹੰਟਾ ਵਾਇਰਸ ਆਮ ਤੌਰ ‘ਤੇ ਚੂਹਿਆਂ ਵਰਗੇ ਜੀਵਾਂ ਦੇ ਮਲ, ਮੂਤਰ ਅਤੇ ਲਾਰ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਫਲੂ ਵਰਗਾ ਬੁਖ਼ਾਰ, ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਸ਼ਾਮਲ ਹੈ; ਗੰਭੀਰ ਸਥਿਤੀ ਵਿੱਚ ਸਾਹ ਲੈਣ ਵਿੱਚ ਜ਼ਿਆਦਾ ਤਕਲੀਫ਼ ਹੋ ਸਕਦੀ ਹੈ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਮੌਤ ਵੀ ਹੋ ਸਕਦੀ ਹੈ। ਡਾਕਟਰਾਂ ਅਨੁਸਾਰ ਫਿਲਹਾਲ ਭਾਰਤ ਵਿੱਚ ਘਬਰਾਉਣ ਵਾਲੀ ਕੋਈ ਸਥਿਤੀ ਨਹੀਂ ਹੈ।

ਇਨਸਾਨਾਂ ਵਿੱਚ ਹੰਟਾ ਵਾਇਰਸ ਦੇ ਲੱਛਣ ਦਿਖਾਈ ਦੇਣ ਵਿੱਚ 1 ਤੋਂ 8 ਹਫ਼ਤੇ ਲੱਗ ਜਾਂਦੇ ਹਨ, ਪਰ ਇਸ ਤੋਂ ਬਾਅਦ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗਦੀ ਹੈ। ਹੰਟਾ ਵਾਇਰਸ ਨਾਲ ਇਨਸਾਨਾਂ ਦੀ ਕਿਡਨੀ ਫੇਲ੍ਹ ਹੋਣ ਦਾ ਖ਼ਤਰਾ ਹੁੰਦਾ ਹੈ। ਹਾਲਤ ਵਿਗੜਨ ‘ਤੇ ਫੇਫੜਿਆਂ ਵਿੱਚ ਪਾਣੀ ਭਰ ਸਕਦਾ ਹੈ ਅਤੇ ਜਾਨ ਦਾ ਖ਼ਤਰਾ ਵੀ ਹੋ ਸਕਦਾ ਹੈ।

Share This Article
Leave a Comment