ਨਿਊਜ਼ ਡੈਸਕ: ਟੀਵੀਕੇ ਦੇ ਮੁਖੀ ਵਿਜੇ ਨੇ ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੇ ਨੇ ਲੋਕ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਵਿਜੇ ਕੱਲ੍ਹ ਸਵੇਰੇ 10 ਵਜੇ ਤੋਂ 11.15 ਵਜੇ ਦਰਮਿਆਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਇਹ ਸ਼ੁਭ ਸਮਾਂ ਚੁਣਿਆ ਗਿਆ ਹੈ। ਕੱਲ੍ਹ ਤਾਮਿਲਨਾਡੂ ਦੀ ਰਾਜਨੀਤੀ ਲਈ ਖਾਸ ਦਿਨ ਹੋਵੇਗਾ, ਜਦੋਂ ਵਿਜੇ ਨਹਿਰੂ ਸਟੇਡੀਅਮ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਜਿਸ ਸਟੇਡੀਅਮ ‘ਚ ਵਿਜੇ ਸਹੁੰ ਚੁੱਕਣਗੇ, ਉਸ ‘ਚ 5000 ਸੀਟਾਂ ਦੀ ਸਮਰੱਥਾ ਹੈ, ਇਹ ਪੂਰਾ ਪ੍ਰੋਗਰਾਮ ਉਥੇ ਹੀ ਹੋਵੇਗਾ ਅਤੇ ਜਨਤਾ ਇਸ ਖਾਸ ਦਿਨ ਦੀ ਗਵਾਹ ਹੋਵੇਗੀ।
ਸਟੇਡੀਅਮ ਦੇ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਭਲਕੇ ਸਵੇਰੇ 6 ਵਜੇ ਤੱਕ ਸਾਰੇ ਜ਼ਰੂਰੀ ਕੰਮ ਮੁਕੰਮਲ ਕਰਕੇ ਸਟੇਡੀਅਮ ਹਵਾਲੇ ਕਰ ਦੇਣ। ਸਹੁੰ ਚੁੱਕਣ ਲਈ ਸਵੇਰੇ 10 ਵਜੇ ਤੋਂ ਪਹਿਲਾਂ ਵਿਜੇ ਸਟੇਡੀਅਮ ਪਹੁੰਚਣਗੇ।ਸਵੇਰੇ 10 ਵਜੇ ਤੋਂ 11:30 ਵਜੇ ਦੇ ਵਿਚਕਾਰ ਰਾਜਪਾਲ ਦੁਆਰਾ ਨਿਰਧਾਰਤ ਸਮੇਂ ‘ਤੇ ਉਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

