ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੂਜੀ ਵਾਰ ਬਣੀ ਮਾਂ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ਖਬਰੀ

Global Team
3 Min Read

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਘਰ ਨੰਨ੍ਹੇ ਮਹਿਮਾਨ ਨੇ ਜਨਮ ਲਿਆ ਹੈ। ਸੋਨਮ ਕਪੂਰ ਦੂਜੇ ਪੁੱਤਰ ਦੀ ਮਾਂ ਬਣ ਗਈ ਹੈ। ਉਸਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।

ਅਦਾਕਾਰਾ ਨੇ ਐਤਵਾਰ 29 ਮਾਰਚ ਨੂੰ ਦੂਜੀ ਸੰਤਾਨ ਵਜੋਂ ਬੇਟੇ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਜੋੜੇ ਦਾ ਪਹਿਲਾਂ ਹੀ ਇੱਕ ਬੇਟਾ ‘ਵਾਯੂ’ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਸਾਂਝੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਬੇਟੇ ਦੇ ਜਨਮ ਦੀ ਖ਼ਬਰ ਸਾਂਝੀ ਕਰਦਿਆਂ ਉਨ੍ਹਾਂ ਨੇ ਇੱਕ ਲੰਮਾ ਨੋਟ ਲਿਖਿਆ ਹੈ। ਜੋੜੇ ਨੇ ਲਿਖਿਆ, “ਬੇਹੱਦ ਸ਼ੁਕਰਗੁਜ਼ਾਰੀ ਅਤੇ ਪਿਆਰ ਨਾਲ ਭਰੇ ਦਿਲਾਂ ਨਾਲ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 29 ਮਾਰਚ 2026 ਨੂੰ ਸਾਡੇ ਘਰ ਇੱਕ ਬੇਟੇ ਨੇ ਜਨਮ ਲਿਆ ਹੈ।”

ਇਸ ਦੇ ਨਾਲ ਹੀ ਸੋਨਮ ਨੇ ਇਕ ਖ਼ੂਬਸੂਰਤ ਚਿੱਤਰ ਵਾਲਾ ਕਾਰਡ ਪੋਸਟ ਕੀਤਾ। ਇਸ ਚਿੱਤਰ ਵਿੱਚ ਇੱਕ ਔਰਤ ਕੁਦਰਤੀ ਚੀਜ਼ਾਂ ਦੇ ਵਿਚਕਾਰ ਬੈਠੀ ਹੋਈ ਦਿਖਾਈ ਦੇ ਰਹੀ ਹੈ, ਜਿਸ ਦੇ ਚਾਰੋਂ ਪਾਸੇ ਹਿਰਨ, ਪੰਛੀ ਅਤੇ ਮੋਰ ਵਰਗੇ ਜਾਨਵਰ ਹਨ, ਨਾਲ ਹੀ ਕੋਮਲ ਫੁੱਲਾਂ ਦੀਆਂ ਆਕ੍ਰਿਤੀਆਂ ਅਤੇ ਇੱਕ ਸੁਪਨਮਈ ਨਜ਼ਾਰਾ ਪਿਛੋਕੜ ਵਿੱਚ ਮੌਜੂਦ ਹੈ।

ਦੱਸ ਦੇਈਏ ਕਿ ਸੋਨਮ ਕਪੂਰ ਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਉਹ ਕਾਫੀ ਚੋਣਵੇਂ ਪ੍ਰੋਜੈਕਟ ਹੀ ਕਰ ਰਹੀ ਹੈ। ਸੋਨਮ ਦੇ ਪਿਤਾ ਅਨਿਲ ਕਪੂਰ ਵੀ ਬਾਲੀਵੁੱਡ ਦੇ ਸੁਪਰਸਟਾਰ ਅਦਾਕਾਰ ਹਨ। ਸੋਨਮ ਨੇ ਸਾਲ 2018 ਵਿੱਚ ਕਾਰੋਬਾਰੀ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ 4 ਸਾਲ ਬਾਅਦ 2022 ਵਿੱਚ ਸੋਨਮ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। 20 ਅਗਸਤ 2022 ਨੂੰ ਸੋਨਮ ਨੇ ਆਪਣੇ ਘਰ ਬੇਟੇ ਵਾਯੂ ਦਾ ਸਵਾਗਤ ਕੀਤਾ ਸੀ। ਹੁਣ ਸੋਨਮ ਇੱਕ ਵਾਰ ਫਿਰ ਮਾਂ ਬਣ ਗਈ ਹੈ ਅਤੇ ਉਨ੍ਹਾਂ ਦੇ ਘਰ ਇੱਕ ਹੋਰ ਬੇਟੇ ਨੇ ਜਨਮ ਲਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment