ਐਲਪੀਜੀ ਲੱਦੇ ਦੋ ਭਾਰਤੀ ਜਹਾਜ਼ਾਂ ਨੇ ਹੋਰਮੁਜ਼ ਜਲਡਮਰੂ ਕੀਤਾ ਪਾਰ, ਜਾਣੋ ਕਦੋ ਪਹੁੰਚਣਗੇ ਭਾਰਤ

Global Team
3 Min Read

ਨਵੀ ਦਿੱਲੀ : ਰਸੋਈ ਗੈਸ ਦੀ ਘਾਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ। ਭਾਰਤ ਦੇ ਦੋ ਐਲ.ਪੀ.ਜੀ ਟੈਂਕਰ ਸਫਲਤਾਪੂਰਵਕ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰ ਚੁੱਕੇ ਹਨ। ਅਮਰੀਕਾ-ਇਜ਼ਰਾਈਲ ਨਾਲ ਜੰਗ ਦੇ ਚਲਦਿਆਂ ਈਰਾਨ ਨੇ ਹੋਰਮੁਜ਼ ਸਟ੍ਰੇਟ ਰਾਹੀਂ ਸ਼ਿਪਿੰਗ ਨੂੰ ਲਗਭਗ ਰੋਕ ਦਿੱਤਾ ਹੈ। ਈਰਾਨ ‘ਤੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਾ ਹੈ। ਉੱਥੇ ਹੀ ਪਿਛਲੇ ਇੱਕ ਮਹੀਨੇ ਤੋਂ ਜਾਰੀ ਇਸ ਜੰਗ ਦਾ ਅਸਰ ਹੁਣ ਪੂਰੀ ਦੁਨੀਆ ‘ਤੇ ਪੈ ਰਿਹਾ ਹੈ।

ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਹੈ ਕਿ ਦੋ ਹੋਰ ਜਹਾਜ਼ ਐਲਪੀਜੀ ਸਟਾਕ ਲੈ ਕੇ ਭਾਰਤ ਪਹੁੰਚ ਰਹੇ ਹਨ, ਉਹ ਵੀ 94 ਹਜ਼ਾਰ ਮੀਟ੍ਰਿਕ ਟਨ ਐਲਪੀਜੀ ਦੇ ਨਾਲ। ਦੱਸ ਦਈਏ ਇੱਕ ਜਹਾਜ਼ ਅੱਜ ਹੀ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ‘ਤੇ ਪਹੁੰਚੇਗਾ ਜਦਕਿ ਦੂਜਾ ਜਹਾਜ਼ 1 ਅਪ੍ਰੈਲ ਨੂੰ ਪਹੁੰਚੇਗਾ ਅਤੇ ਭਾਰਤੀ ਜਲ ਸੈਨਾ ਇਨ੍ਹਾਂ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਜ਼ਾਹਿਰ ਹੈ ਕਿ ਇੰਨੀ ਵੱਡੀ ਖੇਪ ਦੇ ਆਉਣ ਨਾਲ ਦੇਸ਼ ਨੂੰ ਵੱਡੀ ਰਾਹਤ ਮਿਲੇਗੀ, ਐਲਪੀਜੀ ਸੰਕਟ ਘੱਟ ਜਾਵੇਗਾ ਅਤੇ ਵੱਖ-ਵੱਖ ਥਾਵਾਂ ‘ਤੇ ਕਤਾਰਾਂ ਵੀ ਖਤਮ ਹੋ ਜਾਣਗੀਆਂ।

ਦੱਸ ਦਈਏ ਕਿ ਇਸ ਤੋਂ ਇਲਾਵਾ ਸਰਕਾਰ ਨੇ ਐਤਵਾਰ ਨੂੰ ਤੇਲ ਅਤੇ ਗੈਸ ਸੰਕਟ ਨੂੰ ਹੱਲ ਕਰਨ ਲਈ ਇੱਕ ਹੋਰ ਵੱਡਾ ਫੈਸਲਾ ਲਿਆ । ਮਿੱਟੀ ਦੇ ਤੇਲ ਦੀ ਵਰਤੋਂ ‘ਤੇ ਨਿਯਮਾਂ ਵਿੱਚ ਢਿੱਲ ਦਿੱਤੀ। ਨੋਟੀਫਿਕੇਸ਼ਨ ਦੇ ਅਨੁਸਾਰ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੁਣ ਤੋਂ ਅਗਲੇ 60 ਦਿਨਾਂ ਲਈ ਹਰ ਜ਼ਿਲ੍ਹੇ ਦੇ 2 ਪੈਟਰੋਲ ਪੰਪਾਂ ‘ਤੇ ਮਿੱਟੀ ਦਾ ਤੇਲ ਉਪਲਬਧ ਹੋਵੇਗਾ। ਪੈਟਰੋਲ ਪੰਪਾਂ ‘ਤੇ ਵੱਧ ਤੋਂ ਵੱਧ 5 ਹਜ਼ਾਰ ਲੀਟਰ ਮਿੱਟੀ ਦਾ ਤੇਲ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸਦੀ ਵਰਤੋਂ ਸਿਰਫ਼ ਖਾਣਾ ਪਕਾਉਣ ਅਤੇ ਰੋਸ਼ਨੀ ਲਈ ਕੀਤੀ ਜਾਵੇਗੀ।

ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ। ਅਜਿਹਾ ਨਹੀਂ ਹੈ ਕਿ ਦੇਸ਼ ਵਿੱਚ ਤੇਲ ਜਾਂ ਗੈਸ ਦੀ ਕਮੀ ਹੈ, ਸਗੋਂ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਵਿੱਚ ਕਾਫ਼ੀ ਸਟਾਕ ਹੈ। ਇਸ ਦੇ ਬਾਵਜੂਦ, ਇਹ ਛੋਟ ਸਿਰਫ਼ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ, ਕਿਉਂਕਿ ਅਫਵਾਹ ਫੈਲਾਉਣ ਵਾਲੇ ਅਤੇ ਕਾਲਾ ਬਾਜ਼ਾਰੀ ਕਰਨ ਵਾਲੇ ਇਸ ਸੰਕਟ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਪਰ ਸਰਕਾਰ ਵੱਲੋਂ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

 

Share This Article
Leave a Comment