HDFC ਬੈਂਕ ਦੇ ਚੇਅਰਮੈਨ ਅਤਨੂ ਚੱਕਰਵਰਤੀ ਨੇ ਅਚਾਨਕ ਦਿੱਤਾ ਅਸਤੀਫਾ

Global Team
2 Min Read

ਨਵੀ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕਾਂ ਵਿੱਚੋਂ ਇੱਕ ਐਚਡੀਐਫਸੀ ਬੈਂਕ ਦੇ ਪਾਰਟ-ਟਾਈਮ ਚੇਅਰਮੈਨ ਅਤੇ ਡਾਇਰੈਕਟਰ ਅਤਨੂ ਚੱਕਰਵਰਤੀ ਨੇ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ। 18 ਮਾਰਚ ਨੂੰ ਦਿੱਤੇ ਗਏ ਇਸ ਅਸਤੀਫ਼ੇ ਨੇ ਬੈਂਕਿੰਗ ਖੇਤਰ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਖਾਸ ਕਰਕੇ ਜਦੋਂ ਉਨ੍ਹਾਂ ਨੇ ਆਪਣੇ ਫੈਸਲੇ ਪਿੱਛੇ ਨੈਤਿਕ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਅਤਨੂ ਚੱਕਰਵਰਤੀ ਨੇ ਆਪਣੇ ਅਸਤੀਫ਼ੇ ਵਿੱਚ ਸਾਫ਼ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਬੈਂਕ ਦੇ ਅੰਦਰ ਕੁਝ ਅਜਿਹੀਆਂ ਗਤੀਵਿਧੀਆਂ ਅਤੇ ਕੰਮਕਾਜ ਦੇਖਣ ਨੂੰ ਮਿਲੇ, ਜੋ ਉਨ੍ਹਾਂ ਦੇ ਨਿੱਜੀ ਮੁੱਲਾਂ ਅਤੇ ਨੈਤਿਕਤਾ ਦੇ ਅਨੁਕੂਲ ਨਹੀਂ ਸਨ। ਇਸੇ ਕਾਰਨ ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਲਿਆ।ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਅਸਤੀਫ਼ੇ ਪਿੱਛੇ ਕੋਈ ਹੋਰ ਵੱਡਾ ਕਾਰਨ ਨਹੀਂ ਹੈ।

ਅਸਤੀਫ਼ੇ ਤੋਂ ਤੁਰੰਤ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਐਚਡੀਐਫਸੀ (HDFC) ਬੈਂਕ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਕੇਕੀ ਮਿਸਤਰੀ ਨੂੰ 19 ਮਾਰਚ ਤੋਂ ਅਗਲੇ ਤਿੰਨ ਮਹੀਨਿਆਂ ਲਈ ਅੰਤਰਿਮ ਪਾਰਟ-ਟਾਈਮ ਚੇਅਰਮੈਨ ਨਿਯੁਕਤ ਕੀਤਾ ਹੈ। ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਇਸ ਤਬਦੀਲੀ ਦੇ ਦੌਰ ਵਿੱਚ ਬੈਂਕ ਦੇ ਕੰਮਕਾਜ ਨੂੰ ਸਥਿਰ ਬਣਾਈ ਰੱਖਣ।

ਦੱਸ ਦਈਏ ਕਿ ਅਤਨੂ ਚੱਕਰਵਰਤੀ ਨੇ ਸਾਲ 2021 ਵਿੱਚ ਬੈਂਕ ਦੇ ਬੋਰਡ ਵਿੱਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਐਚਡੀਐਫਸੀ ਬੈਂਕ ਅਤੇ ਐਚਡੀਐਫਸੀ ਲਿਮਟਿਡ ਵਿਚਕਾਰ ਇਤਿਹਾਸਕ ਵਿਲੀਨਤਾ (merger) ਹੋਈ, ਜਿਸ ਨੇ ਇਸ ਬੈਂਕ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣਾ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਕਿ ਇਸ ਵਿਲੀਨਤਾ ਦੇ ਪੂਰੇ ਫਾਇਦੇ ਅਜੇ ਸਾਹਮਣੇ ਆਉਣੇ ਬਾਕੀ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment