ਨਵੀ ਦਿੱਲੀ : ਏਅਰ ਇੰਡੀਆ ਅਤੇ ਇੰਡੀਗੋ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਹੁਣ ਆਕਾਸਾ ਏਅਰ ਨੇ ਵੀ ਫਿਊਲ ਸਰਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਕਾਰਨ, ਏਅਰਲਾਈਨ ਹੁਣ ਟਿਕਟ ਬੁਕਿੰਗ ‘ਤੇ 1300 ਰੁਪਏ ਤੱਕ ਦਾ ਵਾਧੂ ਫਿਊਲ ਸਰਚਾਰਜ ਵਸੂਲ ਕਰੇਗੀ।
ਆਕਾਸਾ ਏਅਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਅਨੁਸਾਰ, ਬਾਲਣ (ਈਂਧਨ) ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ। ਨਵੇਂ ਚਾਰਜ 15 ਮਾਰਚ 2026 ਦੀ ਰਾਤ 00:01 ਵਜੇ ਤੋਂ ਹੋਣ ਵਾਲੀਆਂ ਸਾਰੀਆਂ ਬੁਕਿੰਗਾਂ ‘ਤੇ ਲਾਗੂ ਹੋਣਗੇ। ਜੇਕਰ ਤੁਸੀਂ 15 ਮਾਰਚ ਤੋਂ ਪਹਿਲਾਂ ਟਿਕਟ ਬੁੱਕ ਕਰ ਲਈ ਹੈ, ਤਾਂ ਤੁਹਾਨੂੰ ਇਹ ਵਾਧੂ ਫੀਸ ਨਹੀਂ ਦੇਣੀ ਪਵੇਗੀ।
ਨਵਾਂ ਸਰਚਾਰਜ ਫਲਾਈਟ ਦੀ ਦੂਰੀ ਅਤੇ ਸਮੇਂ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ। ਇਹ ਸਰਚਾਰਜ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਰੂਟਾਂ ‘ਤੇ ਲਾਗੂ ਹੋਵੇਗਾ। ਘੱਟੋ-ਘੱਟ ਚਾਰਜ 199 ਰੁਪਏ ਅਤੇ ਵੱਧ ਤੋਂ ਵੱਧ ਚਾਰਜ 1300 ਰੁਪਏ ਹੋਵੇਗਾ। ਏਅਰਲਾਈਨ ਦਾ ਕਹਿਣਾ ਹੈ ਕਿ ਮੱਧ ਪੂਰਬ ਵਿੱਚ ਪੈਦਾ ਹੋਏ ਹਾਲਾਤਾਂ ਕਾਰਨ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸੇ ਕਰਕੇ ਸਾਨੂੰ 199 ਰੁਪਏ ਤੋਂ ਲੈ ਕੇ 1300 ਰੁਪਏ ਤੱਕ ਦਾ ਫਿਊਲ ਸਰਚਾਰਜ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾ ਬਾਲਣ ਦੀਆਂ ਵਧਦੀਆਂ ਕੀਮਤਾਂ ਦੇ ਬੋਝ ਨੂੰ ਘੱਟ ਕਰਨ ਲਈ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਸ਼ੁੱਕਰਵਾਰ ਨੂੰ ਸਰਚਾਰਜ ਵਧਾ ਦਿੱਤਾ ਸੀ। ਏਅਰਲਾਈਨ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਟਿਕਟਾਂ ‘ਤੇ ₹425 ਤੋਂ ₹2300 ਤੱਕ ਸਰਚਾਰਜ ਲਗਾਇਆ ਹੈ। ਕੰਪਨੀ ਨੇ ਵਾਧੂ ਫਿਊਲ ਚਾਰਜ ਦੇ ਨਾਲ ਟਿਕਟਾਂ ਦੀਆਂ ਨਵੀਆਂ ਕੀਮਤਾਂ 14 ਮਾਰਚ ਰਾਤ 12 ਵਜੇ ਤੋਂ ਲਾਗੂ ਕਰ ਦਿੱਤੀਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

