ਨਵੀ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ‘ਤੇ ਬੁੱਧਵਾਰ ਰਾਤ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ। ਖੁਸ਼ਕਿਸਮਤੀ ਨਾਲ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ। ਇਹ ਘਟਨਾ ਗ੍ਰੇਟਰ ਕੈਲਾਸ਼ ਖੇਤਰ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਵਾਪਰੀ ਜਿੱਥੇ ਫਾਰੂਕ ਅਬਦੁੱਲਾ ਸ਼ਾਮਲ ਹੋਏ ਸਨ। ਉਨ੍ਹਾਂ ‘ਤੇ ਗੋਲੀਬਾਰੀ ਕੀਤੀ ਗਈ, ਪਰ ਉਨ੍ਹਾਂ ਦੀ ਸੁਰੱਖਿਆ ;ਚ ਤਾਇਨਾਤ ਪੁਲਿਸ ਅਤੇ ਐਨਐਸਜੀ ਕਮਾਂਡੋ ਹਰਕਤ ਵਿੱਚ ਆ ਗਏ ਅਤੇ ਹਮਲੇ ਨੂੰ ਨਾਕਾਮ ਕਰ ਦਿੱਤਾ।
ਅਧਿਕਾਰੀਆਂ ਅਨੁਸਾਰ ਫਾਰੂਕ ਜੰਮੂ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸੂਬੇ ਦੇ ਡਿਪਟੀ ਸੀਐਮ ਸੁਰਿੰਦਰ ਚੌਧਰੀ ਵੀ ਮੌਜੂਦ ਸਨ।ਫਿਲਹਾਲ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਗੋਲੀ ਚਲਾਉਣ ਲਈ ਵਰਤੀ ਗਈ ਬੰਦੂਕ ਵੀ ਜ਼ਬਤ ਕਰ ਲਈ ਗਈ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲਾਵਰ ਦਾ ਨਾਮ ਕਮਲ ਸਿੰਘ ਹੈ।
ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਕਮਲ ਸਿੰਘ ਜਾਮਵਾਲ ਨੇ ਪਿੱਛੋਂ ਆ ਕੇ ਫਾਰੂਕ ਦੇ ਸਿਰ ‘ਤੇ ਬੰਦੂਕ ਤਾਣ ਦਿੱਤੀ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਹਮਲਾਵਰ ਦਾ ਹੱਥ ਹਟਾ ਦਿੱਤਾ, ਜਿਸ ਕਾਰਨ ਗੋਲੀ ਹਵਾ ਵਿੱਚ ਚੱਲ ਗਈ।ਦੋਸ਼ੀ ਨੂੰ ਫੜ ਲਿਆ ਗਿਆ ਅਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੁਲਿਸ ਮੁਤਾਬਕ, ਹਮਲਾਵਰ ਪਿਛਲੇ ਕਈ ਸਾਲਾਂ ਤੋਂ ਲਾਇਸੰਸੀ ਹਥਿਆਰ ਦੀ ਵਰਤੋਂ ਕਰ ਰਿਹਾ ਹੈ। ਫਾਰੂਕ ਅਬਦੁੱਲਾ, ਸੁਰਿੰਦਰ ਚੌਧਰੀ ਅਤੇ ਹੋਰ ਵੱਡੇ ਨੇਤਾ ਨੈਸ਼ਨਲ ਕਾਨਫਰੰਸ ਦੇ ਵਰਕਰ ਸੁਰਜੀਤ ਸਿੰਘ ਦੇ ਬੇਟੇ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਸਨ। ਫਾਰੂਕ ਦੇ ਬੇਟੇ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ‘X’ (ਟਵਿੱਟਰ) ‘ਤੇ ਲਿਖਿਆ ਕਿ ਇੱਕ ਆਦਮੀ ਲੋਡ ਕੀਤੀ ਪਿਸਤੌਲ ਲੈ ਕੇ ਬਿਲਕੁਲ ਨਜ਼ਦੀਕ ਆ ਗਿਆ ਅਤੇ ਗੋਲੀ ਚਲਾ ਦਿੱਤੀ। ਅੱਲ੍ਹਾ ਦਾ ਸ਼ੁਕਰ ਹੈ ਕਿ ਮੇਰੇ ਪਿਤਾ ਵਾਲ-ਵਾਲ ਬਚ ਗਏ। ਸਵਾਲ ਇਹ ਉੱਠਦਾ ਹੈ ਕਿ ਕੋਈ Z+ ਸੁਰੱਖਿਆ ਪ੍ਰਾਪਤ ਸਾਬਕਾ ਮੁੱਖ ਮੰਤਰੀ ਦੇ ਇੰਨੇ ਕਰੀਬ ਕਿਵੇਂ ਪਹੁੰਚ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

