ਸੋਨੇ – ਚਾਂਦੀ ਦੇ ਗਹਿਣੇ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਮੂਧੇ ਮੂੰਹ ਡਿੱਗੇ ਭਾਅ; ਪੜੋ ਤਾਜ਼ਾ ਰੇਟ

Global Team
3 Min Read

ਨਵੀ ਦਿੱਲੀ : ਜੇਕਰ ਤੁਸੀਂ ਅੱਜ 5 ਫਰਵਰੀ ਨੂੰ ਸੋਨਾ ਜਾਂ ਚਾਂਦੀ ਖਰੀਦਣ ਦਾ ਮਨ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅੱਜ ਇੱਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਜੋ ਤੇਜ਼ ਉਤਰਾਅ-ਚੜ੍ਹਾਅ ਰਿਹਾ ਹੈ, ਉਸ ਨੇ ਆਮ ਖਰੀਦਦਾਰਾਂ ਤੋਂ ਲੈ ਕੇ ਵੱਡੇ ਨਿਵੇਸ਼ਕਾਂ ਤੱਕ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਬੀਤੇ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਮਲਟੀ ਕਮੋਡਿਟੀ ਐਕਸਚੇਂਜ (MCX) ਵਿੱਚ ਨਜ਼ਰ ਆਈ ਗਿਰਾਵਟ ਨੇ ਮਿਡਲ ਕਲਾਸ ਪਰਿਵਾਰਾਂ ਨੂੰ ਖਰੀਦਦਾਰੀ ਦੀ ਇੱਕ ਉਮੀਦ ਦਿੱਤੀ ਹੈ।

ਵਾਅਦਾ ਬਾਜ਼ਾਰ ਵਿੱਚ ਵੀਰਵਾਰ ਨੂੰ ਜਿਥੇ ਚਾਂਦੀ ਦੇ ਭਾਅ ਡਿੱਗੇ ਓਥੇ ਹੀ ਸੋਨਾ ਵੀ ਜ਼ਬਰਦਸਤ ਸਸਤਾ ਹੋ ਗਿਆ। ਸਵੇਰੇ 10 ਵੱਜ ਕੇ 27 ਮਿੰਟ ‘ਤੇ ਮਾਰਚ ਡਿਲੀਵਰੀ ਇਕਰਾਰਨਾਮੇ ਲਈ ਚਾਂਦੀ ਪਿਛਲੇ ਸੈਸ਼ਨ ਦੇ ਮੁਕਾਬਲੇ 9.03 ਪ੍ਰਤੀਸ਼ਤ ਸਸਤੀ ਹੋ ਗਈ ਅਤੇ ਇਹ ਕਰੀਬ 36,000 ਰੁਪਏ ਡਿੱਗ ਕੇ 2,44,562 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਇਸ ਦੇ ਨਾਲ ਹੀ ਅਪ੍ਰੈਲ ਡਿਲੀਵਰੀ ਇਕਰਾਰਨਾਮੇ ਲਈ ਸੋਨੇ ਦੇ ਭਾਅ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 1.27 ਪ੍ਰਤੀਸ਼ਤ ਦੀ ਤੇਜ਼ ਗਿਰਾਵਟ ਦਰਜ ਕੀਤੀ ਗਈ। ਸੋਨੇ ਦਾ ਭਾਅ 1,51,106 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ।

ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ 22 ਕੈਰੇਟ ਸੋਨੇ ਦੀ ਕੀਮਤ ₹1,46,440 ਪ੍ਰਤੀ 10 ਗ੍ਰਾਮ ਹੈ। 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ ₹1,59,730 ਪ੍ਰਤੀ 10 ਗ੍ਰਾਮ ‘ਤੇ ਬਣੀ ਹੋਈ ਹੈ। ਮੁੰਬਈ ਵਿੱਚ ਵੀ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਕਾਫ਼ੀ ਨਰਮੀ ਦੇਖੀ ਜਾ ਰਹੀ ਹੈ, ਜੋ ਖਰੀਦਦਾਰੀ ਕਰਨ ਵਾਲਿਆਂ ਲਈ ਇੱਕ ਸੁਨਹਿਰੀ ਮੌਕਾ ਹੋ ਸਕਦਾ ਹੈ। ਮੁੰਬਈ ਵਿੱਚ ਅੱਜ 22 ਕੈਰੇਟ ਸੋਨੇ ਦੀ ਕੀਮਤ ₹1,46,300 ਪ੍ਰਤੀ 10 ਗ੍ਰਾਮ ਚੱਲ ਰਹੀ ਹੈ, ਜਿਸਦੀ ਵਰਤੋਂ ਜ਼ਿਆਦਾਤਰ ਗਹਿਣੇ ਬਣਾਉਣ ਵਿੱਚ ਹੁੰਦੀ ਹੈ। ਇਥੇ 24 ਕੈਰੇਟ ਸੋਨੇ ਦਾ ਭਾਅ ਅੱਜ ₹1,59,590 ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment