ਅਮਰੀਕੀ ਕੇਂਦਰੀ ਬੈਂਕ ਦੇ ਗਵਰਨਰ ਸਟੀਫਨ ਮੀਰਾਨ ਨੇ ਦਿੱਤਾ ਅਸਤੀਫਾ

Global Team
2 Min Read

ਵਾਸ਼ਿੰਗਟਨ : ਅਮਰੀਕੀ ਕੇਂਦਰੀ ਬੈਂਕ ਦੇ ਗਵਰਨਰ ਸਟੀਫਨ ਮੀਰਾਨ ਨੇ ਵ੍ਹਾਈਟ ਹਾਊਸ ਵਿਖੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਹੁਣ ਵ੍ਹਾਈਟ ਹਾਊਸ ਕੌਂਸਲ ਆਫ਼ ਇਕਨਾਮਿਕ ਐਡਵਾਈਜ਼ਰਜ਼ (ਸੀਈਏ) ਦੇ ਚੇਅਰਮੈਨ ਵਜੋਂ ਸੇਵਾ ਨਹੀਂ ਨਿਭਾਉਣਗੇ। ਵ੍ਹਾਈਟ ਹਾਊਸ ਦੇ ਬੁਲਾਰੇ ਕੁਸ਼ ਦੇਸਾਈ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟੀਫਨ ਮੀਰਾਨ ਨੂੰ ਸੱਤ ਮੈਂਬਰੀ ਫੈਡਰਲ ਰਿਜ਼ਰਵ ਬੋਰਡ ਵਿੱਚ ਨਿਯੁਕਤ ਕੀਤਾ ਸੀ। ਇਹ ਨਿਯੁਕਤੀ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੁਆਰਾ ਨਿਯੁਕਤ ਗਵਰਨਰ ਐਡਰੀਆਨਾ ਕੁਗਲਰ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਹੋਈ ਸੀ। ਮੀਰਾਨ ਨੇ ਕੁਗਲਰ ਦਾ ਕਾਰਜਕਾਲ ਪੂਰਾ ਕੀਤਾ, ਜੋ ਕਿ 31 ਜਨਵਰੀ ਨੂੰ ਖਤਮ ਹੋਇਆ। ਹਾਲਾਂਕਿ ਉਸਦਾ ਕਾਰਜਕਾਲ ਖਤਮ ਹੋ ਗਿਆ ਹੈ, ਪਰ ਮੀਰਾਨ ਫੈੱਡ ਬੋਰਡ ‘ਤੇ ਉਦੋਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਸੈਨੇਟ ਨਵੇਂ ਗਵਰਨਰ ਦੀ ਪੁਸ਼ਟੀ ਨਹੀਂ ਕਰ ਦਿੰਦੀ।

ਜਿਕਰਯੋਗ ਹੈ ਕਿ ਇਸ ਪੂਰੇ ਘਟਨਾਕ੍ਰਮ ਨੇ ਫੈਡਰਲ ਰਿਜ਼ਰਵ ਵਿੱਚ ਵੱਡੇ ਬਦਲਾਅ ਦੀਆਂ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈ। ਨਾਲ ਹੀ ਰਾਸ਼ਟਰਪਤੀ ਟ੍ਰੰਪ ਨੇ ਕੇਵਿਨ ਵਾਰਸ਼ ਨੂੰ ਮੌਜੂਦਾ ਫੇਡ ਚੈਅਰਮੈਨ ਜੇਰੋਮ ਪੋਵਲ ਦੀ ਜਗ੍ਹਾ ਲੈਣ ਲਈ ਨਾਮਜਦ ਕੀਤਾ ਹੈ। ਜੇਰੋਮ ਪਾਵੇਲ ਦਾ ਚੇਅਰਮੈਨ ਵਜੋਂ ਕਾਰਜਕਾਲ 15 ਮਈ ਨੂੰ ਖ਼ਤਮ ਹੋ ਰਿਹਾ ਹੈ। ਪਰ ਫੈਡਰਲ ਰਿਜ਼ਰਵ ਦੇ ਨਿਯਮਾਂ ਵਿੱਚ ਇੱਕ ‘ਤਕਨੀਕੀ ਰਾਹ’ ਹੈ, ਜਿਸ ਦੇ ਤਹਿਤ ਜੇਕਰ ਪਾਵੇਲ ਚਾਹੁਣ ਤਾਂ ਉਹ ਬੋਰਡ ਵਿੱਚ ਬਣੇ ਰਹਿ ਸਕਦੇ ਹਨ। ਅਜਿਹੇ ਵਿੱਚ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੇਵਿਨ ਵਾਰਸ਼ ਪਹਿਲਾਂ ਸਟੀਫਨ ਮਿਰਾਨ ਦੀ ਸੀਟ ਲੈਣਗੇ ਅਤੇ ਫਿਰ ਮਈ ਵਿੱਚ ਉਨ੍ਹਾਂ ਨੂੰ ਫੈਡਰਲ ਰਿਜ਼ਰਵ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment