ਰਿਕਾਰਡ ਉੱਚ ਪੱਧਰ ‘ਤੇ ਪੁੱਜੀਆਂ ਸੋਨੇ – ਚਾਂਦੀ ਦੀਆਂ ਕੀਮਤਾਂ; ਪਹਿਲੀ ਵਾਰ 3 ਲੱਖ ਰੁਪਏ ਤੋਂ ਪਾਰ ਹੋਈ ਕੀਮਤ!

Global Team
3 Min Read

ਨਵੀ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਸੋਨੇ -ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ ਨਜ਼ਰ ਆਇਆ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਕਿਲੋ ਚਾਂਦੀ ਦੀ ਕੀਮਤ 3 ਲੱਖ ਰੁਪਏ ਨੂੰ ਪਾਰ ਕਰ ਗਈ। ਅੱਜ MCX ‘ਤੇ ਚਾਂਦੀ ਦੀਆਂ ਕੀਮਤਾਂ ₹3 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ, ਜੋ ਕਿ ₹14,000 ਤੋਂ ਵੱਧ ਦਾ ਵਾਧਾ ਹੈ। ਸ਼ੁੱਕਰਵਾਰ ਨੂੰ ਚਾਂਦੀ ਲਗਭਗ ₹2.87 ਲੱਖ ਪ੍ਰਤੀ ਕਿਲੋਗ੍ਰਾਮ ਸੀ।

ਇਸ ਤੋਂ ਪਹਿਲਾ 15 ਦਸੰਬਰ, 2025 ਦੇ ਆਸਪਾਸ MCX ‘ਤੇ ਪਹਿਲੀ ਵਾਰ ਚਾਂਦੀ ₹2 ਲੱਖ ਤੱਕ ਪੁੱਜੀ ਸੀ। ਇਸਦਾ ਮਤਲਬ ਹੈ ਕਿ ਚਾਂਦੀ ਨੂੰ ₹2 ਲੱਖ ਤੋਂ ₹3 ਲੱਖ ਤੱਕ ਪਹੁੰਚਣ ਲਈ ਸਿਰਫ਼ ਇੱਕ ਮਹੀਨਾ ਲੱਗਿਆ। ₹1 ਲੱਖ ਤੋਂ ₹2 ਲੱਖ ਤੱਕ ਪਹੁੰਚਣ ਲਈ ਨੌਂ ਮਹੀਨੇ ਲੱਗੇ ਸਨ, ਅਤੇ ₹50,000 ਤੋਂ ₹1 ਲੱਖ ਤੱਕ ਪਹੁੰਚਣ ਲਈ 14 ਸਾਲ ਲੱਗੇ। ਚਾਂਦੀ ਦਾ ਮਾਰਚ ਫਿਊਚਰਜ਼ ਭਾਅ ਅੱਜ ਵੱਧ ਕੇ ₹3,01,315 ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।

ਦੱਸ ਦਈਏ ਕਿ ਸੋਨਾ ਵੀ ਪਿੱਛੇ ਨਹੀਂ ਰਿਹਾ ਹੈ ਇਸ ਦੀਆਂ ਵੀ ਕੀਮਤਾਂ ‘ਚ ਤੇਜ਼ੀ ਨਾਲ ਇਹ ਇਕ ਨਵੇਂ ਉੱਚ ਪੱਧਰ ‘ਤੇ ਪਹੁੰਚ ਗਿਆ। ਪਿਛਲੇ ਸ਼ੁੱਕਰਵਾਰ ਨੂੰ ਐਮਸੀਐਕਸ ‘ਤੇ ਫਰਵਰੀ ਵਾਅਦਾ ਸੋਨਾ ₹1,42,517 ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਪਰ ਸੋਮਵਾਰ ਨੂੰ ਵਪਾਰ ਸ਼ੁਰੂ ਹੁੰਦੇ ਹੀ, ਇਹ ₹1,45,500 ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ। ਇਸਦਾ ਮਤਲਬ ਹੈ ਕਿ ਕੀਮਤਾਂ ‘ਚ ਲਗਭਗ ₹2,983 ਦਾ ਵਾਧਾ ਹੋਇਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਧਾ ਮੁੱਖ ਤੌਰ ‘ਤੇ ਵਿਸ਼ਵ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਕਾਰਨ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰੀਨਲੈਂਡ ਅਤੇ ਯੂਰਪੀਅਨ ਦੇਸ਼ਾਂ ‘ਤੇ ਟੈਰਿਫ ਲਗਾਉਣ ਦੀ ਧਮਕੀ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਵਧਾ ਦਿੱਤਾ ਹੈ। ਇਸ ਕਾਰਨ, ਸੁਰੱਖਿਅਤ ਨਿਵੇਸ਼ ਵੱਲ ਰੁਝਾਨ ਵਧਿਆ, ਜਿਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

ਇਸ ਤੋਂ ਇਲਾਵਾ ਚਾਂਦੀ ਦੀ ਵਰਤੋਂ ਸਿਰਫ਼ ਗਹਿਣਿਆਂ ਲਈ ਨਹੀਂ ਕੀਤੀ ਜਾਂਦੀ। ਇਸਦੀ ਵਰਤੋਂ ਸੋਲਰ ਪੈਨਲਾਂ, ਇਲੈਕਟ੍ਰਿਕ ਵਾਹਨਾਂ (EVs), ਅਤੇ 5G ਤਕਨਾਲੋਜੀ ਵਿੱਚ ਵਿਆਪਕ ਤੌਰ ‘ਤੇ ਕੀਤੀ ਜਾਂਦੀ ਹੈ। ਹਰੀ ਊਰਜਾ ‘ਤੇ ਵਿਸ਼ਵਵਿਆਪੀ ਧਿਆਨ ਦੇ ਨਾਲ, ਇਸਦੀ ਖਪਤ ਰਿਕਾਰਡ ਪੱਧਰ ‘ਤੇ ਹੈ। ਖਾਣਾਂ ਤੋਂ ਚਾਂਦੀ ਦਾ ਉਤਪਾਦਨ ਉਸ ਦਰ ਨਾਲ ਨਹੀਂ ਵਧ ਰਿਹਾ ਜਿਸ ਦਰ ਨਾਲ ਚਾਂਦੀ ਦੀ ਮੰਗ ਵਧ ਰਹੀ ਹੈ।

Share This Article
Leave a Comment