Samantha ਰੂਥ ਪ੍ਰਭੂ ਨੇ ਨਵੀਂ ਜ਼ਿੰਦਗੀ ਦੀ ਕੀਤੀ ਸ਼ੁਰੂਆਤ; ਰਾਜ ਨਿਦੀਮੋਰੂ ਨਾਲ ਕਰਵਾਇਆ ਵਿਆਹ

Global Team
2 Min Read

ਮੁੰਬਈ : ਸਮੰਥਾ ਰੂਥ ਪ੍ਰਭੂ ਅਤੇ ਰਾਜ ਨਿਦੀਮੋਰੂ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ‘ਚ ਸਨ। ਇਸ ਵਿਚਾਲੇ ਹੀ ਜਾਣਕਾਰੀ ਮਿਲੀ ਹੈ ਕਿ ਅੱਜ 1 ਦਸੰਬਰ ਦਾ ਦਿਨ ਸਾਮੰਥਾ ਰੂਥ ਦੀ ਜ਼ਿੰਦਗੀ ਵਿੱਚ ਨਵੀਆਂ ਖੁਸ਼ੀਆਂ ਲੈ ਕੇ ਆਇਆ ਹੈ।ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਆਪਣੇ ਬੁਆਏਫ੍ਰੈਂਡ ਰਾਜ ਨਿਦੀਮੋਰੂ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਵੱਲੋਂ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।

ਇਹ ਇੱਕ ਵਿਆਹ ਸਮਾਗਮ ਨੂੰ ਨਿੱਜੀ ਰੱਖਿਆ ਗਿਆ ਸੀ। ਸਮੰਥਾ ਰੂਥ ਪ੍ਰਭੂ ਅਤੇ ਰਾਜ 2024 ਤੋਂ ਰਿਸ਼ਤੇ ਵਿੱਚ ਸਨ। ਇਸ ਜੋੜੇ ਨੇ ਸੋਮਵਾਰ ਸਵੇਰੇ, 1 ਦਸੰਬਰ, 2025 ਨੂੰ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਈਸ਼ਾ ਫਾਊਂਡੇਸ਼ਨ ਦੇ ਲਿੰਗ ਭੈਰਵੀ ਮੰਦਰ ਵਿੱਚ ਵਿਆਹ ਕਰਵਾਇਆ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨਾਗਾ ਚੈਤੰਨਿਆ ਤੋਂ ਤਲਾਕ ਦੇ ਲਗਭਗ ਚਾਰ ਸਾਲ ਬਾਅਦ, ਸਮੰਥਾ ਰੂਥ ਪ੍ਰਭੂ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ।

ਸਮੰਥਾ ਰੂਥ ਪ੍ਰਭੂ ਨੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਫੋਟੋਆਂ ਇੱਕ ਸਧਾਰਨ ਕੈਪਸ਼ਨ ਦੇ ਨਾਲ ਸਾਂਝੀਆਂ ਕੀਤੀਆਂ ਉਸਨੇ ਲਿਖਿਆ “1.12.2025।” ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਵਿੱਚ, ਸਮੰਥਾ ਅਤੇ ਰਾਜ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। ਜੋੜੇ ਨੇ ਪੂਰੇ ਰੀਤੀ-ਰਿਵਾਜਾਂ ਨਾਲ ਇੱਕ ਮੰਦਰ ਵਿੱਚ ਵਿਆਹ ਕਰਵਾਇਆ। ਇੱਕ ਫੋਟੋ ਵਿੱਚ, ਅਗਨੀ ਦਿਖਾਈ ਦੇ ਰਹੀ ਹੈ। ਇੱਕ ਹੋਰ ਤਸਵੀਰ ਵਿੱਚ, ਰਾਜ ਆਪਣੀ ਦੁਲਹਨ ਸਮੰਥਾ ਨੂੰ ਅੰਗੂਠੀ ਪਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਲਾਲ ਸਾੜੀ ਪਹਿਨੇ ਸਮੰਥਾ ਨੂੰ ਪ੍ਰਸ਼ੰਸਕ ਉਸਦੇ ਵਿਆਹ ਦੀ ਵਧਾਈ ਦੇ ਰਹੇ ਹਨ। ਇਹ ਸਮੰਥਾ ਦਾ ਦੂਜਾ ਵਿਆਹ ਹੈ। ਅਦਾਕਾਰਾ ਦਾ ਪਹਿਲਾ ਵਿਆਹ ਦੱਖਣੀ ਭਾਰਤੀ ਅਦਾਕਾਰ ਨਾਗਾ ਚੈਤੰਨਿਆ ਨਾਲ ਹੋਇਆ ਸੀ। ਉਨ੍ਹਾਂ ਦਾ 2017 ਵਿੱਚ ਪ੍ਰੇਮ ਵਿਆਹ ਹੋਇਆ ਸੀ। ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment