ਬਿਹਾਰ: ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਧੀ ਰੋਹਿਣੀ ਆਚਾਰੀਆ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਪਰਿਵਾਰ ਤੋਂ ਵੀ ਦੂਰੀ ਬਣਾਉਣ ਦਾ ਐਲਾਨ ਕੀਤਾ ਹੈ। ਰੋਹਿਣੀ ਨੇ ਆਪਣੇ ਬਿਆਨ ਵਿੱਚ ਇੱਕ ਹੈਰਾਨ ਕਰਨ ਵਾਲਾ ਦਾਅਵਾ ਕਰਦਿਆਂ ਸਾਰਾ ਦੋਸ਼ ਆਪਣੇ ਆਪ ‘ਤੇ ਲਿਆ ਹੈ। ਬੀਤੇ ਦਿਨ ਆਏ ਚੋਣ ਨਤੀਜਿਆਂ ਮੁਤਾਬਿਕ ਐਨਡੀਏ ਨੇ 202 ਸੀਟਾਂ ਹਾਸਲ ਕਰਕੇ ਭਾਰੀ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਮਹਾਂਗਠਜੋੜ 35 ਸੀਟਾਂ ‘ਤੇ ਸਿਮਟ ਗਿਆ।
ਰੋਹਿਣੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਆਪਣੇ ਪਰਿਵਾਰ ਨਾਲੋਂ ਵੀ ਸੰਬੰਧ ਤੋੜ ਰਹੀ ਹਾਂ।ਸੰਜੇ ਯਾਦਵ ਅਤੇ ਰਮੀਜ਼ ਨੇ ਮੈਨੂੰ ਕਰਨ ਲਈ ਕਿਹਾ ਸੀ। ਆਰਜੇਡੀ ਦੀ ਹਾਰ ਦਾ ਜ਼ਿਕਰ ਕਰਦਿਆਂ, ਉਸਨੇ ਕਿਹਾ, “ਮੈਂ ਪੂਰੀ ਜ਼ਿੰਮੇਵਾਰੀ ਲੈ ਰਹੀ ਹਾਂ।”
ਰੋਹਿਣੀ ਆਚਾਰੀਆ ਕਥਿਤ ਤੌਰ ‘ਤੇ ਤੇਜਸਵੀ ਯਾਦਵ ਦੇ ਕਰੀਬੀ ਮੰਨੇ ਜਾਂਦੇ ਸੰਜੇ ਯਾਦਵ ਦੇ ਆਰਜੇਡੀ ਵਿੱਚ ਦਖਲਅੰਦਾਜ਼ੀ ਤੋਂ ਨਾਰਾਜ਼ ਹੈ। 18 ਸਤੰਬਰ ਨੂੰ ਵੀ ਉਸਨੇ ਕਿਸੇ ਹੋਰ ਦੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ, ਜਿਸ ਵਿੱਚ ਰਾਜ ਸਭਾ ਮੈਂਬਰ ਸੰਜੇ ਯਾਦਵ ‘ਤੇ ਨਿਸ਼ਾਨਾ ਸਾਧਿਆ ਗਿਆ ਸੀ। ਫਿਲਹਾਲ ਪਾਰਟੀ ਜਾਂ ਪਰਿਵਾਰ ਵੱਲੋਂ ਰੋਹਿਣੀ ਦੀ ਤਾਜ਼ਾ ਪੋਸਟ ਸੰਬੰਧੀ ਅਜੇ ਤੱਕ ਕੋਈ ਅਧਿਕਾਰਿਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਰੋਹਿਣੀ ਆਚਾਰੀਆ ਨੇ 5 ਦਸੰਬਰ, 2022 ਨੂੰ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਨੂੰ ਇੱਕ ਗੁਰਦਾ ਦਾਨ ਕੀਤਾ ਸੀ। ਇਹ ਟ੍ਰਾਂਸਪਲਾਂਟ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈਥ ਹਸਪਤਾਲ ਵਿੱਚ ਹੋਇਆ ਸੀ ਇਸ ਤੋਂ ਬਾਅਦ, ਦੇਸ਼ ਭਰ ਵਿੱਚ ਉਸਦੀ ਬਹੁਤ ਪ੍ਰਸ਼ੰਸਾ ਹੋਈ। ਰੋਹਿਣੀ ਆਪਣੇ ਪਰਿਵਾਰ ਨਾਲ ਸਿੰਗਾਪੁਰ ਵਿੱਚ ਰਹਿੰਦੀ ਹੈ। ਉਹ ਇਸ ਸਮੇਂ ਚੋਣਾਂ ਕਾਰਨ ਬਿਹਾਰ ਆਈ ਹੋਈ ਸੀ ਅਤੇ ਆਪਣੇ ਭਰਾ ਤੇਜਸਵੀ ਲਈ ਪ੍ਰਚਾਰ ਕਰ ਰਹੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

