ਹਰਿਆਣਾ: ਫਰੀਦਾਬਾਦ ਵਿੱਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਮਸਜਿਦਾਂ ਸਣੇ ਕਈ ਥਾਈਂ ਜਾਂਚ ਕਰ ਰਹੀ ਹੈ। ਮਸਜਿਦਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਘਰਾਂ ਦੀ ਵੀ ਤਲਾਸ਼ੀ ਲੈ ਰਹੀ ਹੈ। ਇਸ ਤੋਂ ਇਲਾਵਾ ਕਲੋਨੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਖਾਸ ਤੌਰ ‘ਤੇ ਜੰਮੂ-ਕਸ਼ਮੀਰ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੀ ਹੈ ਅਤੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰ ਰਹੀ ਹੈ। ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਜਨਤਕ ਜਾਗਰੂਕਤਾ ਵੀ ਵਧਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਧਮਾਕਿਆਂ ਨਾਲ ਸਿੱਧੇ ਸਬੰਧਾਂ ਤੋਂ ਬਾਅਦ, ਕ੍ਰਾਈਮ ਬ੍ਰਾਂਚ, ਦਿੱਲੀ ਪੁਲਿਸ, ਯੂਪੀ ਏਟੀਐਸ, ਗੁਰੂਗ੍ਰਾਮ ਸਪੈਸ਼ਲ ਟਾਸਕ ਫੋਰਸ (ਐਸਟੀਐਫ), ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਅਲ-ਫਲਾਹ ਯੂਨੀਵਰਸਿਟੀ ਵਿੱਚ ਡੇਰਾ ਲਾ ਚੁੱਕੀ ਹੈ।ਅਲ-ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰਾਂ, ਦੋ ਸਟਾਫ਼ ਮੈਂਬਰਾਂ ਅਤੇ ਪੰਜ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਇਸ ਕਾਰਵਾਈ ਤੋਂ ਬਾਅਦ, ਲਗਭਗ 15 ਡਾਕਟਰ ਅੰਡਰ ਗਰਾਉਂਡ ਹਨ। ਉਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ। ਜਾਂਚ ਏਜੰਸੀਆਂ ਨੇ ਅਲ-ਫਲਾਹ ਯੂਨੀਵਰਸਿਟੀ ਤੋਂ 2019 ਤੋਂ ਪਹਿਲਾਂ ਦੇ ਰਿਕਾਰਡ ਮੰਗੇ ਹਨ। ਫੰਡਿੰਗ ਦੀ ਜਾਂਚ ਕੀਤੀ ਜਾਵੇਗੀ।
ਰਿਪੋਰਟਸ ਅਨੁਸਾਰ ਦਿੱਲੀ ਧਮਾਕਿਆਂ ਦਾ ਕਨੈਕਸ਼ਨ ਹੁਣ ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ ਪਿੰਗਾਵਾਂ ਖੇਤਰ ਨਾਲ ਵੀ ਜਦ ਰਿਹਾ ਹੈ। ਧਮਾਕਿਆਂ ਦੀ ਜਾਂਚ ਕਰ ਰਹੀ ਦਿੱਲੀ ਸਥਿਤ ਜਾਂਚ ਏਜੰਸੀ ਨੇ ਖਾਦ ਡੀਲਰ ਦਿਨੇਸ਼ ਸਿੰਗਲਾ ਉਰਫ ਡੱਬੂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਦੋਸ਼ ਹੈ ਕਿ ਡੱਬੂ ਨੇ ਅਲ-ਫਲਾਹ ਯੂਨੀਵਰਸਿਟੀ ਦੇ ਡਾ. ਮੁਜ਼ਮਿਲ ਸ਼ਕੀਲ ਨੂੰ ਅਮੋਨੀਅਮ ਨਾਈਟ੍ਰੇਟ ਬਿਨਾਂ ਰਿਕਾਰਡ ਦੇ ਮੁਹੱਈਆ ਕਰਵਾਇਆ,ਉਸ ਕੋਲ ਇਸਨੂੰ ਰੱਖਣ ਦਾ ਕੋਈ ਲਾਇਸੈਂਸ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਇਸ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਵਿਸਫੋਟਕ ਬਣਾਉਣ ਲਈ ਕੀਤੀ ਜਾਂਦੀ ਸੀ। ਇਸ ਮਾਮਲੇ ਦੀ ਜਾਂਚ ਲਈ ਅੱਜ ਈਡੀ ਵੀ ਯੂਨੀਵਰਸਿਟੀ ਪਹੁੰਚ ਸਕਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

