ਨੇਪਾਲ ‘ਚ ਬੇਸ ਕੈਂਪ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 7 ਲੋਕਾਂ ਦੀ ਮੌਤ, ਹੋਰਾਂ ਦੀ ਭਾਲ ਜਾਰੀ

Global Team
2 Min Read

ਨਿਊਜ਼ ਡੈਸਕ: ਸੋਮਵਾਰ ਨੂੰ ਉੱਤਰ-ਪੂਰਬੀ ਨੇਪਾਲ ਵਿੱਚ ਯਾਲੁੰਗ ਰੀ ਚੋਟੀ ‘ਤੇ ਇੱਕ ਵੱਡਾ ਹਾਦਸਾ ਵਾਪਰਿਆ, ਬਰਫ਼ ਦੇ ਤੋਦੇ ਡਿੱਗਣ ਨਾਲ ਘੱਟੋ-ਘੱਟ ਸੱਤ ਵਿਅਕਤੀ ਮਾਰੇ ਗਏ ਅਤੇ ਚਾਰ ਜ਼ਖਮੀ ਹੋ ਗਏ। ਇਹ ਘਟਨਾ 5,630 ਮੀਟਰ ਦੀ ਉਚਾਈ ਵਾਲੀ ਇਸ ਚੋਟੀ ਦੇ ਬੇਸ ਕੈਂਪ ਨੇੜੇ ਵਾਪਰੀ, ਜਿੱਥੇ ਕਈ ਵਿਦੇਸ਼ੀ ਪਰਬਤਾਰੋਹੀ ਮੌਜੂਦ ਸਨ। ਸਥਾਨਕ ਅਧਿਕਾਰੀਆਂ ਅਨੁਸਾਰ, ਚਾਰ ਹਾਲੇ  ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਆਪ੍ਰੇਸ਼ਨ ਜਾਰੀ ਹੈ।

ਮ੍ਰਿਤਕਾਂ ਵਿੱਚ ਵਿਦੇਸ਼ੀ ਅਤੇ ਨੇਪਾਲੀ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਵਿੱਚ ਤਿੰਨ ਅਮਰੀਕੀ, ਇੱਕ ਕੈਨੇਡੀਅਨ, ਇੱਕ ਇਟਾਲੀਅਨ ਅਤੇ ਦੋ ਨੇਪਾਲੀ ਸ਼ਾਮਲ ਹਨ। ਇਹ ਜਾਣਕਾਰੀ ਦੋਲਖਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਗਿਆਨ ਕੁਮਾਰ ਮਹਤੋ ਨੇ ਦਿੱਤੀ ਹੈ। ਯਾਲੁੰਗ ਰੀ ਚੋਟੀ ਬਾਗਮਤੀ ਪ੍ਰਾਂਤ ਦੀ ਰੋਲਵਾਲਿੰਗ ਘਾਟੀ ਵਿੱਚ ਸਥਿਤ ਹੈ।

ਖਰਾਬ ਮੌਸਮ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋਈ ਹੈ। ਰੋਲਵਾਲਿੰਗ ਖੇਤਰ ਵਿੱਚ ਉਡਾਣ ਪਾਬੰਦੀਆਂ ਅਤੇ ਭਾਰੀ ਬਰਫਬਾਰੀ ਨੇ ਹੈਲੀਕਾਪਟਰਾਂ ਨੂੰ ਉਡਾਣ ਵਿੱਚ ਰੁਕਾਵਟ ਪਾਈ, ਪਰ ਵਿਸ਼ੇਸ਼ ਪਰਮਿਟ ਨਾਲ ਕੁਝ ਯਤਨ ਕੀਤੇ ਗਏ। ਹਾਲਾਂਕਿ, ਮੌਸਮ ਦੀ ਖਰਾਬੀ ਕਾਰਨ ਬਚਾਅ ਨੂੰ ਰਾਤ ਨੂੰ ਰੋਕ ਦਿੱਤਾ ਗਿਆ। ਨਵੀਂ ਅਪਡੇਟ ਅਨੁਸਾਰ, ਚਾਰ ਜ਼ਖਮੀ ਪਰਬਤਾਰੋਹੀਆਂ ਨੂੰ ਮੰਗਲਵਾਰ ਨੂੰ ਰੈਸਕਿਊ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਲਾਪਤਾ ਵਿਅਕਤੀਆਂ ਦੀ ਭਾਲ ਅਜੇ ਵੀ ਜਾਰੀ ਹੈ।

ਇਹ ਘਟਨਾ ਇੱਕ ਟੀਮ ਦੇ 15 ਮੈਂਬਰਾਂ ਨਾਲ ਵਾਪਰੀ, ਜਿਨ੍ਹਾਂ ਵਿੱਚ ਪੰਜ ਵਿਦੇਸ਼ੀ ਪਰਬਤਾਰੋਹੀ ਅਤੇ ਦਸ ਨੇਪਾਲੀ ਗਾਈਡ ਸ਼ਾਮਲ ਸਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਘਟਨਾ ਨੂੰ ਮਾਨੀਟਰ ਕਰ ਰਿਹਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਦੇ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment