ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸਰਦੀਆਂ ਲਈ ਨਵਾਂ ਉਡਾਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜੋ 26 ਅਕਤੂਬਰ 2025 ਤੋਂ 28 ਮਾਰਚ 2026 ਤੱਕ ਲਾਗੂ ਰਹੇਗਾ।
ਇਸ ਸਮੇਂ ਦੌਰਾਨ ਹਰ ਰੋਜ਼ ਕੁੱਲ 55 ਉਡਾਣਾਂ ਚੱਲਣਗੀਆਂ ਜਿਸ ਵਿੱਚ ਆਗਮਨ ਤੇ ਰਵਾਨਗੀ ਦੋਵੇਂ ਸ਼ਾਮਲ ਹਨ। ਸ਼ਡਿਊਲ ਵਿੱਚ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਅਲਾਇੰਸ ਏਅਰ ਦੀਆਂ ਉਡਾਣਾਂ ਸ਼ਾਮਲ ਹਨ। ਹਵਾਈ ਅੱਡੇ ‘ਤੇ ਉਡਾਣਾਂ ਸਵੇਰੇ 5:20 ਵਜੇ ਤੋਂ ਰਾਤ 11:55 ਵਜੇ ਤੱਕ ਚੱਲਣਗੀਆਂ।
ਇੰਡੀਗੋ ਏਅਰਲਾਈਨ ਇਸ ਸ਼ਡਿਊਲ ‘ਤੇ ਰਹੇਗੀ ਲਗਭਗ 40 ਉਡਾਣਾਂ (ਆਉਣ-ਜਾਣ ਮਿਲਾ ਕੇ) ਉਸਦੇ ਨਾਮ ਹਨ। ਏਅਰ ਇੰਡੀਆ ਦੀਆਂ ਕਰੀਬ 10 ਉਡਾਣਾਂ, ਜਦਕਿ ਅਲਾਇੰਸ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਪੰਜ-ਪੰਜ ਉਡਾਣਾਂ ਸ਼ਾਮਲ ਹਨ।
ਸਭ ਤੋਂ ਵੱਧ ਉਡਾਣਾਂ ਦਿੱਲੀ ਤੇ ਮੁੰਬਈ ਲਈ ਤੈਅ ਕੀਤੀਆਂ ਗਈਆਂ ਹਨ। ਦਿੱਲੀ ਸੈਕਟਰ ਲਈ ਹਰ ਰੋਜ਼ ਲਗਭਗ 10 ਉਡਾਣਾਂ, ਜਦਕਿ ਮੁੰਬਈ ਲਈ 6 ਉਡਾਣਾਂ ਚੱਲਣਗੀਆਂ। ਇਸ ਤੋਂ ਇਲਾਵਾ ਬੈਂਗਲੁਰੂ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ, ਚੇਨਈ, ਪਟਨਾ, ਧਰਮਸ਼ਾਲਾ, ਗੋਆ ਅਤੇ ਲਖਨਊ ਵਰਗੇ ਸ਼ਹਿਰਾਂ ਲਈ ਵੀ ਉਡਾਣਾਂ ਨਿਯਤ ਕੀਤੀਆਂ ਗਈਆਂ ਹਨ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦੇ ਅਧਿਕਾਰੀਆਂ ਦੇ ਅਨੁਸਾਰ, ਇਸ ਸਾਲ ਦਾ ਸ਼ਡਿਊਲ ਧੁੰਦ ਅਤੇ ਵਿਜ਼ੀਬਲਿਟੀ ਦੀਆਂ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਤਾਂ ਜੋ ਸਰਦੀਆਂ ਵਿੱਚ ਉਡਾਣਾਂ ਪ੍ਰਭਾਵਿਤ ਨਾ ਹੋਣ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਫਲਾਈਟ ਸਮਾਂ ਪੁਸ਼ਟੀ ਕਰ ਲੈਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

