ਦਿੱਲੀ ਦੀ ਹਵਾ ਹੋਈ ਜ਼ਹਿਰੀਲੀ: GRAP-2 ਲਾਗੂ! ਜਾਣੋ AQI

Global Team
2 Min Read
New Delhi: A blanket of smog envelops New Delhi on Oct 28, 2019. The air quality in Delhi became severe on Monday for the first time this season after Diwali celebrations.On Monday morning, Delhi's air quality had particulate matter (PM) at 10 count, which is in the severe category at 476, according to System of Air Quality and Weather Forecasting And Research (SAFAR). SAFAR had predicted that the air quality would be touching severe levels on Monday morning with the burning of an estimate of 50 per cent firecracker as compared to the average in 2017 and 2018, but the peak level of PM 2.5 is likely to be the lowest in the past 3 years after 2015 as surface winds in Delhi will greatly help in dispersion. (Photo: IANS)

ਨਵੀ ਦਿੱਲੀ: ਰਾਜਧਾਨੀ ਦਿੱਲੀ ਦੀ ਹਵਾ ਦੀਵਾਲੀ ( Delhi Air Pollution )ਦੇ ਦਿਨ ਭਿਆਨਕ ਪ੍ਰਦੂਸ਼ਣ ਦੀ ਲਪੇਟ ‘ਚ ਆ ਗਈ ਹੈ। ਇੱਥੇ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਵਾਯੂ ਗੁਣਵੱਤਾ ਸੂਚਕੰਕ (AQI) ਕਈ ਥਾਵਾਂ ‘ਤੇ 400 ਤੋਂ ਵੀ ਉੱਪਰ ਪਹੁੰਚ ਗਿਆ ਹੈ। ਸਵੇਰੇ ਤੱਕ ਦੀ ਜਾਣਕਾਰੀ ਅਨੁਸਾਰ ਦਿੱਲੀ ਦਾ ਸਮੁੱਚਾ AQI 333 ਹੈ, ਜੋ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਵੇਖਦੇ ਹੋਏ ਵਾਯੂ ਗੁਣਵੱਤਾ ਪ੍ਰਬੰਧਨ ਆਯੋਗ (CAQM) ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP-2) ਦੀਆਂ ਪਾਬੰਦੀਆਂ ਦਿੱਲੀ ਵਿੱਚ ਲਾਗੂ ਕਰ ਦਿੱਤੀਆਂ ਹਨ।

GRAP-2 ਅਧੀਨ ਕੀ ਪਾਬੰਦੀਆਂ ਹਨ?

GRAP ਦੇ ਸਟੇਜ-2 ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੇ ਭੋਜਨਾਲਿਆਂ ਵਿੱਚ ਤੰਦੂਰ ਸਮੇਤ ਕੋਲੇ ਅਤੇ ਲੱਕੜ ਦੇ ਵਰਤੋਂ ‘ਤੇ ਪੂਰੀ ਪਾਬੰਦੀ ਹੈ। ਇਸ ਤੋਂ ਇਲਾਵਾ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰ ਸੈੱਟਾਂ ਦੀ ਵਰਤੋਂ ਵੀ ਰੋਕੀ ਗਈ ਹੈ। ਇਸ ਵਿੱਚ GRAP-1 ਅਧੀਨ ਲੱਗੀਆਂ ਪਾਬੰਦੀਆਂ ਵੀ ਸ਼ਾਮਲ ਹਨ।

ਨਾਗਰਿਕ GRAP-2 ਅਧੀਨ ਇਹਨਾਂ ਨਿਯਮਾਂ ਦਾ ਪਾਲਣ ਕਰਨ:

ਜਨਤਕ ਪ੍ਰਵਾਸਨ ਦਾ ਵਧੇਰੇ ਵਰਤੋਂ ਕਰੋ ਅਤੇ ਨਿੱਜੀ ਗੱਡੀਆਂ ਦੀ ਵਰਤੋਂ ਘੱਟੋ-ਘੱਟ ਰੱਖੋ।
ਘੱਟ ਭੀੜ ਵਾਲੇ ਰਾਹ ਚੁਣੋ, ਭਾਵੇਂ ਉਹ ਲੰਮੇ ਹੋਣ।
ਗੱਡੀਆਂ ਵਿੱਚ ਐਅਰ ਫਿਲਟਰ ਨਿਯਮਤ ਬਦਲੋ।
ਅਕਤੂਬਰ ਤੋਂ ਜਨਵਰੀ ਤੱਕ ਧੂੜ ਪੈਦਾ ਕਰਨ ਵਾਲੀਆਂ ਬਣਤਰ ਕਾਰਜਾਂ ਤੋਂ ਬਚੋ।
ਖੁੱਲ੍ਹੇ ਵਿੱਚ ਕੂੜਾ ਜਾਂ ਬਾਇਓਮਾਸ ਨਾ ਜਲਾਓ।

ਜਾਣੋ: AQI 0-50 ਨੂੰ ‘ਚੰਗਾ’, 51-100 ਨੂੰ ‘ਤਸੱਲੀਬਖਸ਼’, 101-200 ਨੂੰ ‘ਮੱਧਮ’, 201-300 ਨੂੰ ‘ਖਰਾਬ’, 301-400 ਨੂੰ ‘ਬਹੁਤ ਖਰਾਬ’ ਅਤੇ 401-500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। IMD ਨੇ ਸੋਮਵਾਰ ਸਵੇਰ ਨੂੰ ਸਮੌਗ ਛਾਈ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 33 ਅਤੇ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment