ਚੰਡੀਗੜ੍ਹ: ਪੰਜਾਬ ਪੁਲਿਸ ਦੇ ਰੋਪੜ ਰੇਂਜ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਸੀਬੀਆਈ ਨੇ ਭੁੱਲਰ ਦਾ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਵਿੱਚ ਮੈਡੀਕਲ ਜਾਂਚ ਕਰਵਾਈ। ਇਸ ਵੇਲੇ ਡੀਆਈਜੀ ਨੇ ਮੂੰਹ ਰੁਮਾਲ ਨਾਲ ਢੱਕ ਲਿਆ ਸੀ ਅਤੇ ਪੈਂਟ-ਸ਼ਰਟ ਪਹਿਨੀ ਹੋਈ ਸੀ, ਹੱਥ ਵਿੱਚ ਘੜੀ ਵੀ ਚੱਕ ਰੱਖੀ ਹੋਈ ਸੀ।
ਡੀਆਈਜੀ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਅੱਜ ਦੁਪਹਿਰ ਤੱਕ ਮੋਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਨੇ ਡੀਆਈਜੀ ਭੁੱਲਰ ਅਤੇ ਕ੍ਰਿਸ਼ਨੂ ਨੂੰ ਕਲ (16 ਅਕਤੂਬਰ) ਨੂੰ ਗ੍ਰਿਫ਼ਤਾਰ ਕੀਤਾ ਸੀ। ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਪਹਿਲਾਂ ਵਿਚੋਲੇ ਕ੍ਰਿਸ਼ਨੂ ਨੂੰ ਸੈਕਟਰ-21 ਤੋਂ ਫੜ੍ਹਿਆ ਗਿਆ। ਫਿਰ ਡੀਆਈਜੀ ਨੇ ਵਪਾਰੀ ਅਤੇ ਵਿਚੋਲੇ ਨੂੰ ਮੋਹਾਲੀ ਦੇ ਦਫ਼ਤਰ ਵਿੱਚ ਬੁਲਾਇਆ ਤਾਂ ਸੀਬੀਆਈ ਨੇ ਉਨ੍ਹਾਂ ਨਾਲ ਜਾ ਕੇ ਡੀਆਈਜੀ ਨੂੰ ਵੀ ਰਿਸ਼ਵਤ ਦੀ ਰਕਮ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਵਪਾਰੀ ਨੂੰ 2023 ਵਿੱਚ ਸਰਹਿੰਦ ਥਾਣੇ ਵਿੱਚ ਦਰਜ ਫ਼ਰਜ਼ੀ ਬਿੱਲ-ਬਿੱਲਟੀ ਦੇ ਅਧਾਰ ‘ਤੇ ਦਿੱਲੀ ਤੋਂ ਮਾਲ ਲਿਆਉਣ ਅਤੇ ਫ਼ਰਨੀਸ ਵਿੱਚ ਵੇਚਣ ਵਾਲੇ ਕੇਸ ਵਿੱਚ ਚਾਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ ਸੀ। ਇਸ ਤੋਂ ਬਾਅਦ ਵਪਾਰੀ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ।
ਡੀਆਈਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ-40 ਵਿਖੇ ਸਥਿਤ ਕੋਠੀ ਦੀ ਤਲਾਸ਼ੀ ਲਈ। ਜਿੱਥੋਂ ਅਜੇ ਤੱਕ 7 ਕਰੋੜ ਰੁਪਏ ਨਕਦੀ ਬਰਾਮਦ ਹੋ ਚੁੱਕੀ ਹੈ। ਇਸ ਲਈ ਸੀਬੀਆਈ ਨੂੰ ਨੋਟ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਵੀ ਮੰਗਵਾਉਣੀਆਂ ਪਈਆਂ।
ਇਸ ਤੋਂ ਇਲਾਵਾ 15 ਤੋਂ ਵੱਧ ਜਾਇਦਾਦਾਂ, ਆਡੀ ਅਤੇ ਮਰਸੀਡੀਜ਼ ਦੀਆਂ ਚਾਬੀਆਂ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ 3 ਹਥਿਆਰ ਵੀ ਮਿਲੇ ਹਨ। ਇਹ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।