ਨਿਊਜ਼ ਡੈਸਕ: ‘ਮਹਾਭਾਰਤ’ ਵਿੱਚ ਕਰਨ ਦਾ ਕਿਰਦਾਰ ਨਿਭਾਉਣ ਵਾਲੇ ਪੰਕਜ ਧੀਰ 68 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਜੂਝਦੇ ਹੋਏ ਸਦਾ ਲਈ ਦੁਨੀਆ ਤੋਂ ਵਿਦਾ ਹੋ ਗਏ ਹਨ। ਉਨ੍ਹਾਂ ਨੂੰ ਬੀ.ਆਰ. ਚੋਪੜਾ ਦੇ ਪ੍ਰਸਿੱਧ 1988 ਵਾਲੇ ਸੀਰੀਅਲ ‘ਮਹਾਭਾਰਤ’ ਨੇ ਅਮਰ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਨੇ ਕਰਨ ਦੇ ਕਿਰਦਾਰ ਨੂੰ ਅਜਿਹੀ ਸੰਜੀਦਗੀ ਨਾਲ ਨਿਭਾਇਆ ਕਿ ਅੱਜ ਵੀ ਲੋਕ ਯਾਦ ਕਰਦੇ ਹਨ। ਪੰਕਜ ਨੇ ਬਾਲੀਵੁੱਡ ਫਿਲਮਾਂ ‘ਸੋਲਜਰ’, ‘ਬਾਦਸ਼ਾਹ’ ਅਤੇ ‘ਸੜਕ’ ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਉਹ ‘ਚੰਦਰਕਾਂਤਾ’ ਅਤੇ ‘ਦ ਗ੍ਰੇਟ ਮਰਾਠਾ’ ਵਰਗੇ ਮਿਥਿਹਾਸਕ ਸ਼ੋਅਜ਼ ਵਿੱਚ ਵੀ ਨਜ਼ਰ ਆਏ।
ਇਸ ਸਾਲ ਮਾਰਚ ਵਿੱਚ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਤੇ ਆਈਸੀਯੂ ਵਿੱਚ ਦਾਖਲ ਕੀਤੇ ਗਏ ਸਨ। ‘ਮਹਾਭਾਰਤ’ ਵਿੱਚ ਅਰਜੁਨ ਬਣੇ ਫਿਰੋਜ਼ ਖਾਨ ਨੇ ਉਹਨਾਂ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, “ਪੰਕਜ ਚਲੇ ਗਏ ਹਨ। ਮੈਂ ਇੱਕ ਅਜਿਹਾ ਦੋਸਤ ਗੁਆਇਆ ਜੋ ਸ਼ਾਨਦਾਰ ਵਿਅਕਤੀ ਸੀ। ਮੈਂ ਸਦਮੇ ਵਿੱਚ ਹਾਂ ਅਤੇ ਸ਼ਬਦ ਨਹੀਂ ਮਿਲ ਰਹੇ।” ਪਰਿਵਾਰ ਅਤੇ ਫੈਨਜ਼ ਡੂੰਘੇ ਸੋਗ ਵਿੱਚ ਹਨ।
ਪੰਕਜ ਨੇ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕਿਤਨ ਧੀਰ ਨੂੰ ਪਿੱਛੇ ਛੱਡਿਆ ਹੈ। ਨਿਕਿਤਨ ਵੀ ਸ਼ੋਬਿਜ਼ ਵਿੱਚ ਐਕਟਿਵ ਹੈ ਅਤੇ ‘ਚੇਨਈ ਐਕਸਪ੍ਰੈਸ’ ਵਿੱਚ ਥੰਗਾਬਲੀ ਬਣਕੇ ਪ੍ਰਸਿੱਧੀ ਪਾਈ। ਉਸ ਨੇ ‘ਰਾਮਾਇਣ’ ਵਿੱਚ ਰਾਵਣ ਦੀ ਭੂਮਿਕਾ ਨਾਲ ਵੀ ਵਾਹਵਾਹੀ ਲੁੱਟੀ। ਨਿਕਿਤਨ ਦੀ ਪਤਨੀ ਕ੍ਰਿਤਿਕਾ ਸੇਂਗਰ ਵੀ ਟੀਵੀ ਅਦਾਕਾਰਾ ਹੈ ਪਰ ਵਿਆਹ ਤੋਂ ਬਾਅਦ ਪਰਦੇ ਤੋਂ ਦੂਰ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।