ਟਰੰਪ ਨੇ ਨਵਾਜ਼ ਸ਼ਰੀਫ਼ ਦੇ ਸਾਹਮਣੇ ਮੋਦੀ ਦੀ ਕੀਤੀ ਗੱਲ ਤਾਂ ਪਾਕਿਸਤਾਨੀ PM ਦੇ ਉੱਡੇ ਰੰਗ

Global Team
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਸਰ ਵਿੱਚ ਗਾਜ਼ਾ ਸ਼ਾਂਤੀ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ  ਸਬੰਧਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਭਾਰਤ ਇੱਕ ਵਿਸ਼ਾਲ ਅਤੇ ਮਹਾਨ ਦੇਸ਼ ਹੈ, ਜਿਸ ਦੀ ਕਮਾਨ ਇੱਕ ਸ਼ਾਨਦਾਰ ਅਤੇ ਵਫ਼ਾਦਾਰ ਦੋਸਤ ਦੇ ਹੱਥਾਂ ਵਿੱਚ ਹੈ। ਇਸ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਟਰੰਪ ਦੇ ਪਿੱਛੇ ਖੜ੍ਹੇ ਸੁਣ ਰਹੇ ਸਨ।

 

ਟਰੰਪ ਨੇ ਭਾਰਤ ਦੀ ਤਾਰੀਫ਼ ਵਿੱਚ ਕੀ ਕਿਹਾ?

ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਭਾਰਤ ਦੀ ਲੀਡਰਸ਼ਿਪ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਕਿਹਾ, “ਭਾਰਤ ਇੱਕ ਗ਼ਜ਼ਬ ਦੇਸ਼ ਹੈ, ਜਿਸ ਨੂੰ ਇੱਕ ਬਹੁਤ ਹੀ ਵਧੀਆ ਦੋਸਤ ਚਲਾ ਰਿਹਾ ਹੈ ਅਤੇ ਉਸ ਨੇ ਉੱਥੇ ਅਦਭੁਤ ਕੰਮ ਕੀਤੇ ਹਨ।

ਇਹ ਬੋਲਦੇ ਹੋਏ ਉਹ ਸ਼ਾਹਬਾਜ਼ ਵੱਲ ਵੇਖ ਕੇ ਬੋਲੇ, “ਮੈਨੂੰ ਲੱਗਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਬਹੁਤ ਚੰਗੀ ਤਰ੍ਹਾਂ ਨਾਲ ਇਕੱਠੇ ਰਹਿਣਗੇ, ਠੀਕ ਹੈ?” ਇਸ ‘ਤੇ ਸ਼ਾਹਬਾਜ਼ ਦਾ ਹਾਅ ਭਾਵ, ਹੀ ਬਦਲ ਗਏ ਜਿਸ ਨਾਲ ਪੂਰਾ ਹਾਲ ਹੱਸ ਪਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

‘ਟੈਰਿਫ਼ਾਂ ਨੇ ਦੁਨੀਆਂ ਵਿੱਚ ਸ਼ਾਂਤੀ ਲਿਆਈ’ – ਟਰੰਪ ਦਾ ਦਾਅਵਾ

ਸੰਮੇਲਨ ਤੋਂ ਇੱਕ ਦਿਨ ਪਹਿਲਾਂ ਏਅਰ ਫੋਰਸ ਵਨ ‘ਤੇ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਟੈਰਿਫ਼ਾਂ ਦੀ ਧਮਕੀ ਨਾਲ ਬਹੁਤ ਸਾਰੇ ਅੰਤਰਰਾਸ਼ਟਰੀ ਵਿਵਾਦ ਹੱਲ ਕੀਤੇ, ਜਿਸ ਵਿੱਚ ਭਾਰਤ-ਪਾਕਿਸਤਾਨ ਤਣਾਅ ਵੀ ਸ਼ਾਮਲ ਸੀ। ਉਨ੍ਹਾਂ ਨੇ ਕਿਹਾ, “ਮੈਂ ਕਿਹਾ ਸੀ ਕਿ ਜੇ ਤੁਸੀਂ ਦੋਵੇਂ ਜੰਗ ਲੜਨਾ ਚਾਹੁੰਦੇ ਹੋ ਅਤੇ ਪ੍ਰਮਾਣੂ ਹਥਿਆਰ ਵਰਤਣਾ ਚਾਹੁੰਦੇ ਹੋ, ਤਾਂ ਮੈਂ 100%, 150% ਜਾਂ 200% ਟੈਰਿਫ਼ ਲਗਾਵਾਂਗਾ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਧਮਕੀ ਤੋਂ ਬੱਸ 24 ਘੰਟਿਆਂ ਵਿੱਚ ਸਥਿਤੀ ਕਾਬੂ ਵਿੱਚ ਆ ਗਈ। 9 ਅਕਤੂਬਰ ਨੂੰ ਫੌਕਸ ਨਿਊਜ਼ ਨਾਲ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਯੁੱਧ ਦੀ ਕੰਢੇ ‘ਤੇ ਪਹੁੰਚ ਗਏ ਸਨ। ਮੈਂ ਕਿਹਾ ਸੀ ਕਿ ਗੱਲਬਾਤ ਨਾ ਕੀਤੀ ਤਾਂ ਵਪਾਰ ਬੰਦ ਅਤੇ ਭਾਰੀ ਟੈਰਿਫ਼ ਲੱਗਣਗੇ। ਇਸ ਤੋਂ ਬਾਅਦ 24 ਘੰਟਿਆਂ ਵਿੱਚ ਸ਼ਾਂਤੀ ਸਮਝੌਤਾ ਹੋ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment