ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਆਰਜ਼ੀ ਰਾਹਤ ਕੈਂਪ ਖੋਲ੍ਹਿਆ, ਜਿੱਥੇ ਲੋਕਾਂ ਵੱਲੋਂ ਸੇਵਾ ਦੇ ਰੂਪ ਵਿੱਚ ਆਈ ਰਾਹਤ ਸਮੱਗਰੀ ਨੂੰ 30-35 ਕਿਲੋਮੀਟਰ ਦੇ ਦਾਇਰੇ ਤੱਕ ਲੋੜਵੰਦਾਂ ਵਿੱਚ ਵੰਡਿਆ ਜਾਵੇਗਾ।
ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਬੰਨ ‘ਤੇ ਮਿੱਟੀ ਪਾਉਣ ਦੀ ਸੇਵਾ ਲਈ, ਜੋ ਸੇਵਾਦਾਰ ਆਪਣੇ ਟਰੈਕਟਰ ‘ਚ ਡੀਜ਼ਲ ਪਵਾਉਣ ਚਾਹੇ, ਤਾਂ ਉਸਨੂੰ ਇਸ ਰਾਹਤ ਕੈਂਪ ਵਿੱਚੋਂ ਡੀਜ਼ਲ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਾਹਤ ਕੈਂਪ ਤੋਂ ਨੇੜਲੇ ਪਿੰਡਾਂ ਦੇ ਵਿੱਚ, ਜਿਨ੍ਹਾਂ ਵੀ ਲੋੜਵੰਦਾਂ ਨੂੰ ਕਰਿਆਨਾ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਦੀ ਜ਼ਰੂਰਤ ਹੋਵੇਗੀ, ਉਹ ਇਸ ਰਾਹਤ ਕੈਂਪ ਵਿੱਚੋਂ ਭੇਜਿਆ ਜਾਵੇਗਾ।