ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ ‘ਚ ਤੁਰੰਤ ਸੰਪਰਕ ਕਰਨ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ ਕਿ ਹੰਗਾਮੀ ਸਥਿਤੀਆਂ ਵਿੱਚ ਲੋਕਾਂ ਦੀ ਸਹਾਇਤਾ ਲਈ ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕੰਮ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0161-2433100 ਹੈ ਜਦਕਿ ਜ਼ਿਲ੍ਹਾ ਰੋਪੜ ਦਾ ਕੰਟਰੋਲ ਰੂਮ ਨੰਬਰ 01881-221157, ਗੁਰਦਾਸਪੁਰ ਕੰਟਰੋਲ ਰੂਮ ਨੰ. 01874-266376 ਅਤੇ 18001801852, ਮਾਨਸਾ ਕੰਟਰੋਲ ਰੂਮ ਨੰਬਰ 01652-229082, ਪਠਾਨਕੋਟ ਕੰਟਰੋਲ ਰੂਮ ਨੰ. 0186-2346944 ਅਤੇ 97791-02351, ਅੰਮ੍ਰਿਤਸਰ ਕੰਟਰੋਲ ਰੂਮ ਨੰ. 0183-2229125, ਤਰਨ ਤਾਰਨ ਕੰਟਰੋਲ ਰੂਮ ਨੰ. 01852-224107, ਹੁਸ਼ਿਆਰਪੁਰ ਕੰਟਰੋਲ ਰੂਮ ਨੰ. 01882-220412, ਜਲੰਧਰ ਕੰਟਰੋਲ ਰੂਮ ਨੰ. 0181-2224417 ਅਤੇ 94176-57802, ਐਸ.ਬੀ.ਐਸ ਨਗਰ ਕੰਟਰੋਲ ਰੂਮ ਨੰ. 01823-220645, ਸੰਗਰੂਰ ਕੰਟਰੋਲ ਰੂਮ ਨੰ. 01672-234196, ਪਟਿਆਲਾ ਕੰਟਰੋਲ ਰੂਮ ਨੰ. 0175-2350550 ਅਤੇ 2358550, ਐਸ.ਏ.ਐਸ ਨਗਰ ਕੰਟਰੋਲ ਰੂਮ ਨੰ. 0172-2219506, ਮੁਕਤਸਰ ਸਾਹਿਬ ਕੰਟਰੋਲ ਰੂਮ ਨੰ. 01633-260341, ਫ਼ਰੀਦਕੋਟ ਕੰਟਰੋਲ ਰੂਮ ਨੰ. 01639-250338, ਫ਼ਾਜ਼ਿਲਕਾ ਕੰਟਰੋਲ ਰੂਮ ਨੰ. 01638-262153, ਫ਼ਿਰੋਜ਼ਪੁਰ ਕੰਟਰੋਲ ਰੂਮ ਨੰ. 01632-245366, ਬਰਨਾਲਾ ਕੰਟਰੋਲ ਰੂਮ ਨੰ. 01679-233031, ਬਠਿੰਡਾ ਹੜ੍ਹ ਕੰਟਰੋਲ ਰੂਮ ਨੰ. 0164-2862100 ਅਤੇ 0164-2862101, ਕਪੂਰਥਲਾ ਕੰਟਰੋਲ ਰੂਮ ਨੰ. 01822-231990, ਫਤਹਿਗੜ੍ਹ ਸਾਹਿਬ ਹੜ੍ਹ ਕੰਟਰੋਲ ਰੂਮ ਨੰ. 01763-232838, ਮੋਗਾ ਹੜ੍ਹ ਕੰਟਰੋਲ ਰੂਮ ਨੰ. 01636-235206 ਅਤੇ ਜ਼ਿਲ੍ਹਾ ਮਾਲੇਰਕੋਟਲਾ ਲਈ ਹੜ੍ਹ ਕੰਟਰੋਲ ਰੂਮ ਨੰ. 01675-252003 ਹੈ।

ਉਨ੍ਹਾਂ ਕਿਹਾ ਕਿ ਇਹ ਸਾਰੇ ਕੰਟਰੋਲ ਰੂਮ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਜਵਾਬੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਠੋਸ ਹੜ੍ਹ ਰੋਕਥਾਮ ਉਪਾਅ ਅਤੇ ਵਿਆਪਕ ਤਿਆਰੀ ਸਬੰਧੀ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਹ ਕੰਟਰੋਲ ਰੂਮ ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ ਅਤੇ ਇਨ੍ਹਾਂ ਦਾ ਪ੍ਰਬੰਧਨ ਸਿਖਲਾਈ ਪ੍ਰਾਪਤ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ, ਜੋ ਬਚਾਅ ਅਤੇ ਰਾਹਤ ਕਾਰਜਾਂ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

Share This Article
Leave a Comment