ਪਟਿਆਲਾ ‘ਚ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ; ਲੋਕ ਘਬਰਾਹਟ ‘ਚ ਨਾ ਆਉਣ : ਡਾ. ਬਲਬੀਰ ਸਿੰਘ

Global Team
3 Min Read

ਪਟਿਆਲਾ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕਰਰੇ ਵੱਡੀ ਨਦੀ ‘ਤੇ ਲੱਗ ਰਹੇ ਐੱਸਟੀਪੀ, ਦੌਲਤਪੁਰ, ਗੁਰਦੁਆਰਾ ਸਾਹਿਬ ਫਲੌਲੀ, ਵੱਡੀ ਨਦੀ ਪੁੱਲ ਰਾਜਪੁਰਾ ਰੋਡ, ਗੋਬਿੰਦ ਬਾਗ਼ ਤੇ ਹੀਰਾ ਬਾਗ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਇਲਾਕੇ ਕੌਂਸਲਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਵਿਖੇ ਭਾਵੇਂ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ ਹੈ ਪਰ ਅਹਿਤਿਹਾਤ ਵਜੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਪਈ ਬਰਸਾਤ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਆਏ ਹੋਏ ਹਨ, ਪਰ ਪਟਿਆਲਾ ਜ਼ਿਲ੍ਹੇ ਵਿਚੋਂ ਵਗਣ ਵਾਲੀਆਂ ਸਾਰੀਆਂ ਨਦੀਆਂ-ਨਾਲਿਆਂ ਸਮੇਤ ਵੱਡੀ ਅਤੇ ਛੋਟੀ ਨਦੀਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ, ਇਸ ਲਈ ਪਟਿਆਲਾ ਵਾਸੀ ਘਬਰਾਹਟ ਵਿੱਚ ਨਾ ਆਉਣ।

ਸਿਹਤ ਮੰਤਰੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ‘ਚੋਂ ਲੰਘਦੇ ਨਦੀਆਂ ਤੇ ਨਾਲਿਆਂ ਦੀ 24 ਘੰਟੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਤੇ ਐਮਰਜੈਂਸੀ ਰਿਸਪਾਂਸ ਟੀਮਾਂ ਵੀ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ਅਤੇ 2358550 ਵੀ ਵੀ 24 ਘੰਟੇ ਕਾਰਜਸ਼ੀਲ ਹਨ ਤਾਂ ਜੋ ਪਾਣੀ ਦੀ ਨਿਕਾਸੀ ਸਬੰਧੀ ਕਿਸੇ ਵੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਗੰਭੀਰ ਹੜ੍ਹਾਂ ਤੋਂ ਸਬਕ ਸਿੱਖਦਿਆਂ

ਡਾ. ਬਲਬੀਰ ਸਿੰਘ ਨੇ ਇਸ ਮੌਕੇ ਆਪਣੇ ਦੌਰੇ ਦੌਰਾਨ ਐਸਟੀਪੀ ਨੂੰ ਜਾਂਦੇ ਰਸਤੇ ਦੀ ਸਫਾਈ ਕਰਨ ਤੇ ਐਸਟੀਪੀ ਦੇ ਕੰਮ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਫਲੌਲੀ ਨੇੜੇ ਖੱਪੇ ਨੂੰ ਭਰਨ ਦੇ ਨਿਰਦੇਸ਼ ਦਿੱਤੇ, ਤਾਂ ਕਿ ਪਾਣੀ ਆਪਣੇ ਰਸਤੇ ਆਰਾਮ ਨਾਲ ਲੰਘ ਜਾਵੇ।ਇਸ ਤੋਂ ਬਿਨ੍ਹਾਂ ਫਲੌਲੀ ਵਿਖੇ ਵੱਡਾ ਤਲਾਅ ਬਣਾਉਣ ਸਮੇਤ ਨਦੀ ਦੇ ਨਾਲ-ਨਾਲ ਹੋਰ ਵੀ ਅੱਧੀ ਦਰਜਨ ਤਲਾਅ ਬਣਾਏ ਜਾਣਗੇ ਤਾਂਕਿ ਨਦੀ ਉਛਲਣ ਦੀ ਸੂਰਤ ਵਿੱਚ 40 ਤੋਂ 50 ਹਜ਼ਾਰ ਕਿਉਸਿਕ ਪਾਣੀ ਸੰਭਾਲਿਆ ਜਾ ਸਕੇ।

ਉਨ੍ਹਾਂ ਦੌਲਤਪੁਰ ਵਿਖੇ ਨਵੇਂ ਬਣ ਰਹੇ ਪੁੱਲ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਆਰਜੀ ਰਸਤੇ ਨੂੰ ਠੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਦੇ ਕੁਦਰਤੀ ਰਸਤੇ ਵਿੱਚ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਸਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ, ਏਡੀਸੀ ਨਵਰੀਤ ਕੌਰ ਸੇਖੋ ਤੇ ਅਮਰਿੰਦਰ ਸਿੰਘ ਟਿਵਾਣਾ, ਡਰੇਨੇਜ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਦੇ ਦੌਰੇ ਮੌਕੇ ਓਮ ਪ੍ਰਕਾਸ਼ ਸ਼ਰਮਾ, ਰਾਕੇਸ਼ ਸਕਲਨੀ, ਮੋਹਿਤ ਕੁਮਾਰ, ਜਯੋਤੀ ਮਰਵਾਹਾ ਤੇ ਕੁਲਵੰਤ ਲਾਲਕਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।

Share This Article
Leave a Comment