ਫ਼ਰੀਦਕੋਟ ’ਚ ਨਹਿਰ ’ਚ ਡਿੱਗੀ ਕਾਰ, ਪਤਨੀ ਸਮੇਤ ਫ਼ੌਜੀ ਦੀ ਮੌਤ

Global Team
2 Min Read

ਫ਼ਰੀਦਕੋਟ: ਫ਼ਰੀਦਕੋਟ ’ਚ ਨਹਿਰ ’ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋਵੇਂ ਫਿੱਡੇ ਕਲਾ ਰਿਸ਼ਤੇਦਾਰੀ ’ਚ ਆਏ ਸੀ।  ਇੱਕ ਭਾਰਤੀ ਫੌਜ ਦਾ ਸਿਪਾਹੀ ਅਤੇ ਉਸਦੀ ਪਤਨੀ ਕਾਰ ਵਿੱਚ ਸਨ। ਦੋਵੇਂ ਕਾਰ ਸਮੇਤ ਪਾਣੀ ਵਿੱਚ ਡੁੱਬ ਗਏ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਪਰ ਅਗਲੇ ਦਿਨ, ਐਤਵਾਰ ਦੁਪਹਿਰ ਤੱਕ ਦੋਵਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਸ਼ਨੀਵਾਰ ਸ਼ਾਮ ਨੂੰ ਪਿੰਡ ਫਿੱਡੇ ਕਲਾਂ ਵਿੱਚ ਇੱਕ ਕਾਰ ਸਰਹਿੰਦ ਨਹਿਰ ਵਿੱਚ ਡਿੱਗ ਗਈ। ਫੌਜੀ ਜਵਾਨ ਬਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ, ਜੋ ਕਿ ਪਿੰਡ ਸਾਧਾਂਵਾਲਾ ਦੇ ਵਸਨੀਕ ਹਨ, ਕਾਰ ਵਿੱਚ ਸਫ਼ਰ ਕਰ ਰਹੇ ਸਨ। ਦੋਵੇਂ ਫਿੱਡੇ ਕਲਾਂ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਵਾਪਿਸ ਆ ਰਹੇ ਸਨ। ਫਿੱਡੇ ਕਲਾਂ ਦੇ ਨਜ਼ਦੀਕ ਨਹਿਰ ’ਚ ਸਰਹੰਦ ਫੀਡਰ ’ਚ ਉਨ੍ਹਾਂ ਦੀ ਕਾਰ ਡਿੱਗੀ ਗਈ।

ਜਿਸ ਤੋਂ ਬਾਅਦ ਫਿੱਡੇ ਕਲਾਂ ਅਤੇ ਡੱਗੋ ਰੋਮਾਣਾ ਦੇ ਵਾਸੀ ਅਤੇ SHO ਗੁਰਦਿੱਤ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਪਰ ਓਦੋਂ ਤਕ ਕਾਰ ਡੁੱਬ ਚੁੱਕੀ ਸੀ। ਅੱਧੀ ਰਾਤ ਨੂੰ NDRF ਦੀ ਟੀਮ ਬਠਿੰਡਾ ਤੋਂ ਪਹੁੰਚ ਕੇ ਨਹਿਰ ’ਚ ਕਾਰ ਦੀ ਭਾਲ ਲਈ ਕਿਸ਼ਤੀਆਂ ਰਾਹੀਂ ਬਚਾਅ ਕਾਰਜ ਸ਼ੁਰੂ ਕੀਤੇ ਜੋ ਅਜੇ ਤਕ ਜਾਰੀ ਹਨ। ਕਾਰ ਤੇ ਲਾਸ਼ਾਂ ਦੀ ਭਾਲ ਜਾਰੀ ਹੈ। ਜਿਸ ਲਈ ਪਿੰਡਾਂ ਦੇ ਲੋਕਾਂ ਤੇ ਪੂਰੀ ਪੁਲਿਸ ਟੀਮ ਵਲੋਂ ਪੂਰਾ ਸਾਥ ਦਿਤਾ ਜਾ ਰਿਹਾ ਹੈ। ਦੱਸ ਦਈਏ ਕਿ ਜਵਾਨ ਫ਼ੌਜ ਦੇ ਵਿਚ ਭਰਤੀ ਹੈ ਜੋ ਛੁੱਟੀ ’ਤੇ ਘਰ ਆਇਆ ਸੀ ਭਲਕੇ ਵਾਪਿਸ ਡਿਊਟੀ ’ਤੇ ਜਾਣਾ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment